ਸਾਬਕਾ ਪ੍ਰੇਮਿਕਾ ਤੋਂ ਦੁਖੀ ਹੋ ਕੇ ਵਿਆਹੁਤਾ ਨੌਜਵਾਨ ਨੇ ਲਗਾਇਆ ਮੌਤ ਨੂੰ ਗਲੇ, ਸੁਸਾਈਡ ਨੋਟ 'ਚ ਕੀਤਾ ਖੁਲਾਸਾ (ਵੀਡੀਓ)

Wednesday, Jul 05, 2017 - 10:50 AM (IST)

ਕਪੂਰਥਲਾ— ਇਥੋਂ 30 ਸਾਲ ਦੇ ਵਿਆਹੁਤਾ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ 'ਤੇ ਪਹੁੰਚੀ ਪੁਲਸ ਨੂੰ ਉਸ ਦੀ ਲਾਸ਼ ਕੋਲੋਂ ਇਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ, ਜਿਸ 'ਚ ਉਸ ਨੇ ਆਪਣੀ ਮੌਤ ਦੀ ਜ਼ਿੰਮੇਵਾਰ ਸਾਬਕਾ ਪ੍ਰੇਮਿਕਾ ਨੂੰ ਦੱਸਿਆ ਹੈ। ਮ੍ਰਿਤਕ ਵਿਅਕਤੀ ਦੀ ਪਛਾਣ ਨਵਦੀਪ ਵਰਮਾ ਦੇ ਰੂਪ 'ਚ ਹੋਈ ਹੈ। ਉਸ ਨੇ ਸੁਸਾਈਡ ਨੋਟ 'ਚ ਲਿਖਿਆ,''ਮੈਂ ਨਵਦੀਪ ਵਰਮਾ ਪੂਰੇ ਹੋਸ਼ 'ਚ ਇਹ ਬਿਆਨ ਲਿਖਦਾ ਹਾਂ ਕਿ ਮੈਂ ਇਹ ਖੁਦਕੁਸ਼ੀ ਆਪਣੀ ਮਰਜੀ ਨਾਲ ਨਹੀਂ ਸਗੋਂ ਪ੍ਰੇਮਿਕਾ ਤੋਂ ਪਰੇਸ਼ਾਨ ਹੋ ਕੇ ਕਰ ਰਿਹਾ ਹੈ।'' 
ਮਿਲੀ ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਹੀ ਸਾਬਕਾ ਪ੍ਰੇਮਿਕਾ ਨੇ ਵਿਆਹ ਤੁੜਵਾਉਣ ਨੂੰ ਲੈ ਕੇ ਨਵਦੀਪ ਖਿਲਾਫ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ, ਜਿਸ ਦੇ ਚਲਦਿਆਂ ਪਰੇਸ਼ਾਨ ਹੋ ਕੇ ਨੌਜਵਾਨ ਨੇ ਮੰਗਲਵਾਰ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਕਿ ਪੁਲਸ ਮਾਮਲੇ ਨੂੰ ਖਤਮ ਕਰਨ ਦੇ ਲਈ ਉਨ੍ਹਾਂ ਤੋਂ ਪੈਸੇ ਮੰਗ ਰਹੀ ਸੀ।


Related News