ਗੋਲੀਆਂ ਨਾਲ ਭੁੰਨੇ ਨੌਜਵਾਨ ਦੇ ਕਾਤਲਾਂ ਨੂੰ ਫੜਨ ਲਈ ਪੁਲਸ ਵੱਲੋਂ ਛਾਪੇਮਾਰੀ

05/23/2018 2:51:50 AM

ਅਬੋਹਰ (ਸੁਨੀਲ)— ਨਗਰ ਥਾਣਾ ਨੰਬਰ ਇਕ ਦੇ ਮੁਖੀ ਪਰਮਜੀਤ ਕੁਮਾਰ ਅਤੇ ਨਗਰ ਥਾਣਾ ਨੰਬਰ 2 ਦੇ ਮੁਖੀ ਚੰਦਰ ਸ਼ੇਖਰ ਨੇ ਸ਼ਹਿਰ ਦੇ ਸਾਰੇ ਹੋਟਲਾਂ ਦੀ ਚੈਕਿੰਗ ਕੀਤੀ। ਇਹ ਚੈਕਿੰਗ ਸ਼੍ਰੀਗੰਗਾਨਗਰ ਜ਼ਿਲੇ 'ਚ ਮੰਗਲਵਾਰ ਤੜਕੇ 3 ਜਣਿਆਂ ਵੱਲੋਂ ਅੰਨ੍ਹੇਵਾਹ ਫਾਇਰਿੰਗ ਕਰਕੇ ਜੋਰਡਨ (ਵਿਨੋਦ ਚੌਧਰੀ) ਦੀ ਹੱਤਿਆ ਦੇ ਮਾਮਲੇ 'ਚ ਪੁਲਸ ਨੂੰ ਹਾਈ ਅਲਰਟ ਕਰਣ ਤੋਂ ਬਾਅਦ ਕੀਤੀ ਗਈ। ਪੁਲਸ ਵੱਲੋਂ ਸਟੇਟ ਨਾਕਾਬੰਦੀ ਕਰਕੇ ਚੈਕਿੰਗ ਤੇਜ ਕਰ ਦਿੱਤੀ ਗਈ ਹੈ।

PunjabKesari

ਪਿੰਡ ਰਾਜਪੁਰਾ, ਸੀਤੋ, ਗੁੰਮਜਾਲ ਬੈਰੀਅਰ 'ਤੇ ਚੈਕਿੰਗ ਵਧਾ ਦਿੱਤੀ ਗਈ ਹੈ। ਆਉਣ-ਜਾਉਣ ਵਾਲੇ ਲੋਕਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।  


Related News