ਸਾਜਿਸ਼ ਤਹਿਤ ਨੌਜਵਾਨ ਦਾ ਪੁਰਤਗਾਲ ''ਚ ਕਤਲ, ਪਰਿਵਾਰ ਵੱਲੋਂ ਇਨਸਾਫ ਦੀ ਗੁਹਾਰ

07/26/2019 6:15:41 PM

ਦਸੂਹਾ (ਝਾਵਰ)— ਪੁਰਤਗਾਲ ਵਿਖੇ ਸਵਾ ਮਹੀਨਾ ਪਹਿਲਾਂ ਕਤਲ ਕੀਤੇ ਗਏ ਦਸੂਹਾ ਦੇ ਦਲਜੀਤ ਸਿੰਘ ਦੇ ਪਰਿਵਾਰ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਗਈ ਹੈ। ਮਿਲੀ ਜਾਣਕਾਕੀ ਮੁਤਾਬਕ ਪਿੰਡ ਕਾਹਲਵਾਂ ਦਾ ਰਹਿਣ ਵਾਲਾ ਦਲਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਢਾਈ ਸਾਲ ਪਹਿਲਾਂ ਆਪਣੀ ਧਰਮ ਪਤਨੀ ਹਰਪ੍ਰੀਤ ਕੌਰ ਦੇ ਨਾਲ ਰੋਜ਼ੀ-ਰੋਟੀ ਕਮਾਉਣ ਖਾਤਿਰ ਪੁਰਤਗਾਲ ਗਿਆ ਸੀ। ਦਲਜੀਤ ਦੇ ਪਿਤਾ ਦਰਸ਼ਨ ਸਿੰਘ ਨੇ ਦੱਸਿਆ ਕਿ ਥਾਣਾ ਦਸੂਹਾ ਵਿਖੇ ਆਪਣੇ ਪਿੰਡ ਦੇ ਨੰਬਰਦਾਰ ਗੁਰਮੀਤ ਸਿੰਘ, ਮੋਹਰ ਸਿੰਘ ਅਤੇ ਸਾਬਕਾ ਸਰਪੰਚ ਡੈਨੀਅਲ ਮਸੀਹ ਦੀ ਹਾਜ਼ਰੀ 'ਚ ਦੱਸਿਆ ਕਿ ਉਸ ਦੇ ਪੁੱਤਰ ਦਲਜੀਤ ਸਿੰਘ ਦੀ ਲਗਭਗ ਸਵਾ ਮਹੀਨਾ ਪਹਿਲਾਂ ਪੁਰਤਗਾਲ ਵਿਖੇ ਹੱਤਿਆ ਕਰ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਦਲਜੀਤ ਦੀ ਪਤਨੀ ਨੇ ਪਰਿਵਾਰ ਨੂੰ ਇਹ ਸੂਚਨਾ ਦਿੱਤੀ ਕਿ ਦਲਜੀਤ ਕਿਤੇ ਗਾਇਬ ਹੋ ਗਿਆ ਹੈ। ਫਿਰ ਕੁਝ ਦਿਨਾਂ ਬਾਅਦ ਉਨ੍ਹਾਂ ਨੂੰ ਫੋਨ 'ਤੇ ਦੱਸਿਆ ਕਿ ਉਹ ਕਿਸੇ ਹਸਪਤਾਲ 'ਚ ਦਾਖਲ ਹੈ। ਉਨ੍ਹਾਂ ਦੱਸਿਆ ਕਿ ਜਦੋਂ ਹਰਪ੍ਰੀਤ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਫਿਰ ਉਸ ਨੇ ਦੱਸਿਆ ਕਿ ਦਲਜੀਤ ਦੀ ਮੌਤ ਹੋ ਚੁੱਕੀ ਹੈ। ਦਰਸ਼ਨ ਸਿੰਘ ਨੇ ਸਾਜਿਸ਼ ਤਹਿਤ ਵਿਦੇਸ਼ੀ ਧਰਤੀ 'ਤੇ ਪੁੱਤਰ ਦਾ ਕਤਲ ਹੋਣ ਦੇ ਦੋਸ਼ ਲਗਾਏ ਹਨ। 

PunjabKesari
ਇਸ ਸਬੰਧੀ ਦਲਜੀਤ ਦੇ ਪਰਿਵਾਰ ਨੇ ਭਾਰਤੀ ਹਾਈ ਕਮਿਸ਼ਨ, ਭਾਕਤੀ ਅੰਬੈਸੀ ਪੁਰਤਗਾਲ, ਪੁਰਤਗਾਲ ਅੰਬੈਸੀ ਅਤੇ ਵਿਦੇਸ਼ ਮੰਤਰੀ ਨੂੰ ਪੱਤਰ ਲਿੱਖ ਕੇ ਇਨਸਾਫ ਦੀ ਗੁਹਾਰ ਲਗਾਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਦਾ ਸਾਜਿਸ਼ ਦੇ ਤਹਿਤ ਵਿਦੇਸ਼ 'ਚ ਕਤਲ ਕੀਤਾ ਗਿਆ ਹੈ। ਦਰਸ਼ਨ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦੇ ਪੁੱਤਰ ਦਾ ਪੁਰਤਗਾਲ ਵਿਖੇ ਕਤਲ ਹੋਇਆ। ਇਸ ਸਬੰਧੀ ਭਾਰਤੀ ਹਾਈ ਕਮਿਸ਼ਨਰ, ਭਾਰਤੀ ਅੰਬੈਸੀ ਪੁਰਤਗਾਲ, ਪੁਰਤਗਾਲ ਅੰਬੈਸੀ ਤੇ ਵਿਦੇਸ਼ ਮੰਤਰੀ ਨੂੰ ਪੱਤਰ ਲਿਖ ਕੇ ਇਨਸਾਫ ਦੀ ਮੰਗ ਕੀਤੀ ਹੈ ਅਤੇ ਕਿਹਾ ਕਿ ਉਸ ਦੇ ਪੁੱਤਰ ਦਲਜੀਤ ਸਿੰਘ ਦਾ ਇਕ ਸਾਜਿਸ਼ ਅਧੀਨ ਕਤਲ ਹੋਇਆ ਹੈ। ਉਨ੍ਹਾਂ ਕਿਹਾ ਕਿ ਦਲਜੀਤ ਦੀ ਪਤਨੀ ਦੇ ਪਰਿਵਾਰ ਵਾਲਿਆਂ ਵੱਲੋਂ ਜ਼ੋਰ ਪਾਇਆ ਜਾ ਰਿਹਾ ਹੈ ਕਿ ਲਾਸ਼ ਲੈਣ ਲਈ ਪ੍ਰੋਫੋਰਮੇ 'ਤੇ ਦਸਤਖਤ ਕਰ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਉਹ ਕਦੇ ਉਦੋਂ ਤੱਕ ਪ੍ਰੋਫੋਰਮੋ 'ਤੇ ਦਸਤਖਤ ਨਹੀਂ ਕਰਨਗੇ, ਜਦੋਂ ਤੱਕ ਪੁਰਤਗਾਲ ਦੀ ਸਰਕਾਰ ਪੁੱਤਰ ਦੇ ਕਾਤਲਾਂ ਨੂੰ ਫੜ੍ਹ ਨਹੀਂ ਲੈਂਦੀ। ਉਨ੍ਹਾਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਸਾਬਕਾ ਰਾਜ ਸਭਾ ਮੈਂਬਰ ਅਤੇ ਭਾਜਪਾ ਦੇ ਕੌਮੀ ਉੱਪ ਪ੍ਰਧਾਨ ਅਵਿਨਾਸ਼ ਰਾਏ ਖੰਨਾ, ਡੀ. ਜੀ. ਪੀ. ਪੰਜਾਬ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੇ ਕਾਤਲਾਂ ਨੂੰ ਫੜਾਉਣ 'ਚ ਉਨ੍ਹਾਂ ਦੀ ਮਦਦ ਕੀਤੀ ਜਾਵੇ।


Related News