ਬਠਿੰਡਾ ਦੇ ਬਾਲਿਆਂਵਾਲੀ 'ਚ ਰੂਹ ਕੰਬਾਊ ਵਾਰਦਾਤ, ਤੇਜ਼ਧਾਰ ਹਥਿਆਰ ਨਾਲ ਵੱਢਿਆ ਨੌਜਵਾਨ

Thursday, Aug 05, 2021 - 06:50 PM (IST)

ਬਠਿੰਡਾ ਦੇ ਬਾਲਿਆਂਵਾਲੀ 'ਚ ਰੂਹ ਕੰਬਾਊ ਵਾਰਦਾਤ, ਤੇਜ਼ਧਾਰ ਹਥਿਆਰ ਨਾਲ ਵੱਢਿਆ ਨੌਜਵਾਨ

ਬਾਲਿਆਂਵਾਲੀ (ਸ਼ੇਖਰ, ਕੁਨਾਲ )- ਇਥੋਂ ਦੇ ਨੇੜਲੇ ਪਿੰਡ ਡਿੱਖ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਇਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਥਾਣਾ ਬਾਲਿਆਂਵਾਲੀ ਦੀ ਪੁਲਸ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਜਗਸੀਰ ਸਿੰਘ ਸੀਰਾ (35) ਦੇ ਭਰਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਇਕ ਮਾਂ ਤੋਂ 6 ਭੈਣ-ਭਰਾ ਹਨ ਅਤੇ ਜਗਸੀਰ ਸਿੰਘ ਸਾਰਿਆਂ ਤੋਂ ਵੱਡਾ ਸੀ। ਪਰਸੋਂ ਹੀ ਜਗਸੀਰ ਸਿੰਘ ਆਪਣੇ ਸਹੁਰੇ ਘਰ ਤੋਂ ਵਾਪਸ ਪਿੰਡ ਆਇਆ ਸੀ ਅਤੇ ਬੀਤੀ ਰਾਤ ਘਰੇ ਕੁਝ ਦੱਸੇ ਬਗੈਰ ਹੀ ਬਾਹਰ ਚਲਾ ਗਿਆ। ਜਗਸੀਰ ਵਿਆਇਆ ਹੋਇਆ ਸੀ ਅਤੇ ਉਸ ਦੀ ਇਕ ਧੀ ਹੈ। 

ਇਹ ਵੀ ਪੜ੍ਹੋ: ਫਗਵਾੜਾ 'ਚ ਪੰਜਾਬ ਪੁਲਸ ਦੇ ਥਾਣੇਦਾਰ ਦੀ ਸ਼ਰੇਆਮ ਕੁੱਟਮਾਰ, ਪਾੜੀ ਵਰਦੀ, ਕੱਢੀਆਂ ਗੰਦੀਆਂ ਗਾਲਾਂ

PunjabKesari

ਅੱਜ ਸਵੇਰੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਇਕ ਨੌਜਵਾਨ ਦੀ ਲਾਸ਼ ਭੈਣੀ ਚੂਹੜ ਪਿੰਡ ਵਾਲੇ ਰੋਡ 'ਤੇ ਟਾਵਰ ਕੋਲ ਪਈ ਹੈ। ਜਦੋਂ ਉਨ੍ਹਾਂ ਉਥੇ ਜਾ ਕੇ ਵੇਖਿਆ ਤਾਂ ਲਾਸ਼ ਜਗਸੀਰ ਸਿੰਘ ਦੀ ਸੀ, ਜੋ ਕਿ ਨਗਨ ਅਵਸਥਾ ਵਿਚ ਸੀ ਅਤੇ ਉਸ 'ਤੇ ਤੇਜ਼ ਹਥਿਆਰਾਂ ਨਾਲ ਵਾਰ ਕੀਤਾ ਗਿਆ ਸੀ। ਲਾਸ਼ ਦੇ ਕੋਲ ਹੀ ਉਸ ਦਾ ਇਕ ਪੈਰ ਵੱਢ ਕੇ ਸੁਟਿਆ ਹੋਇਆ ਸੀ। ਬਾਲਿਆਂਵਾਲੀ ਦੇ ਮੁਖੀ ਦਰਸ਼ਨ ਸਿੰਘ ਐੱਸ. ਐੱਸ. ਓ. ਨੇ ਕਿਹਾ ਕਿ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਤਰਨ ਤਾਰਨ 'ਚ ਵੱਡੀ ਵਾਰਦਾਤ, ਰਾਤੋ-ਰਾਤ ਲੁਟੇਰਿਆਂ ਨੇ ਬੈਂਕ 'ਚੋਂ ਲੁੱਟੀ ਲੱਖਾਂ ਦੀ ਨਕਦੀ

PunjabKesari

ਇਹ ਵੀ ਪੜ੍ਹੋ: ਜਜ਼ਬੇ ਨੂੰ ਸਲਾਮ: ਭਾਰਤ ਦੀ ਸਭ ਤੋਂ ਛੋਟੇ ਕੱਦ ਦੀ ਵਕੀਲ ਜਿਸ ਨੇ ਕਦੇ ਨਹੀਂ ਮੰਨੀ ਹਾਰ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

shivani attri

Content Editor

Related News