ਲੜਾਈ ਛੁਡਵਾਉਣ ਗਏ ਵਿਅਕਤੀ ਦਾ ਕੁੱਟਮਾਰ ਕਰਕੇ ਕੀਤਾ ਕਤਲ, 5 ਖ਼ਿਲਾਫ਼ ਕੇਸ ਦਰਜ

Saturday, Mar 05, 2022 - 03:46 PM (IST)

ਲੜਾਈ ਛੁਡਵਾਉਣ ਗਏ ਵਿਅਕਤੀ ਦਾ ਕੁੱਟਮਾਰ ਕਰਕੇ ਕੀਤਾ ਕਤਲ, 5 ਖ਼ਿਲਾਫ਼ ਕੇਸ ਦਰਜ

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) : ਲੜਾਈ ਛੁਡਵਾਉਣ ਗਏ ਇਕ ਵਿਅਕਤੀ ਨੂੰ ਕੁੱਟਮਾਰ ਕਰ ਕੇ ਹੀ ਮਾਰ ਦਿੱਤਾ ਗਿਆ। ਪੁਲਸ ਨੇ ਇਸ ਸਬੰਧੀ ਪੰਜ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਸਦਰ ਧੂਰੀ ਦੇ ਪੁਲਸ ਅਧਿਕਾਰੀ ਧਰਮਪਾਲ ਨੇ ਦੱਸਿਆ ਕਿ ਪੁਲਸ ਕੋਲ ਜਸਵੀਰ ਕੌਰ ਵਾਸੀ ਕੱਕੜਵਾਲ ਨੇ ਬਿਆਨ ਦਰਜ ਕਰਵਾਏ ਕਿ ਭਿੰਦਰ ਸਿੰਘ, ਸੰਦੀਪ ਸਿੰਘ, ਮਲਕੀਤ ਸਿੰਘ, ਸੁਖਜੀਤ ਸਿੰਘ, ਸਤਵੀਰ ਸਿੰਘ, ਵਾਸੀਆਨ ਕੱਕੜਵਾਲ ਮੇਰੇ ਚਾਚੇ ਦੇ ਮੁੰਡੇ ਪ੍ਰਗਟ ਸਿੰਘ ਨਾਲ ਸਾਡੇ ਘਰ ਦੇ ਅੱਗੇ ਪੈਟਰੋਲ ਪੰਪ ਵਾਲੀ ਸਾਈਡ ’ਤੇ ਲੜਾਈ-ਝਗੜਾ ਕਰ ਰਹੇ ਸਨ।

ਮੇਰੇ ਪਿਤਾ ਦੇਵ ਸਿੰਘ ਅਤੇ ਪ੍ਰਗਟ ਸਿੰਘ ਦੀ ਮਾਤਾ ਚਰਨਜੀਤ ਕੌਰ ਉਨ੍ਹਾਂ ਨੂੰ ਛੁਡਵਾਉਣ ਲਈ ਗਏ ਤਾਂ ਉਨ੍ਹਾਂ ਨੇ ਮੇਰੇ ਪਿਤਾ ਦੀ ਵੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੇਰੇ ਪਿਤਾ ਨੂੰ ਜ਼ੋਰ ਦੀ ਧੱਕਾ ਦੇ ਦਿੱਤਾ, ਜਿਸ ਕਾਰਨ ਉਹ ਥੱਲੇ ਡਿੱਗ ਗਏ। ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮੁੱਦਈ ਦੇ ਬਿਆਨਾਂ ਦੇ ਆਧਾਰ ’ਤੇ ਉਕਤ ਪੰਜਾਂ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


author

Babita

Content Editor

Related News