ਸ਼ਰਾਬੀ ਭਤੀਜੇ ਨੇ ਦਿੱਤਾ ਖੌਫ਼ਨਾਕ ਵਾਰਦਾਤ ਨੂੰ ਅੰਜਾਮ, ਪੱਥਰ ਮਾਰ-ਮਾਰ ਬੇਰਹਿਮੀ ਨਾਲ ਕਤਲ ਕੀਤਾ ਚਾਚਾ

Friday, Jul 16, 2021 - 01:15 PM (IST)

ਸ਼ਰਾਬੀ ਭਤੀਜੇ ਨੇ ਦਿੱਤਾ ਖੌਫ਼ਨਾਕ ਵਾਰਦਾਤ ਨੂੰ ਅੰਜਾਮ, ਪੱਥਰ ਮਾਰ-ਮਾਰ ਬੇਰਹਿਮੀ ਨਾਲ ਕਤਲ ਕੀਤਾ ਚਾਚਾ

ਮੁੱਲਾਂਪੁਰਾ ਦਾਖਾ (ਕਾਲੀਆ) : ਇੱਥੇ ਥਾਣਾ ਦਾਖਾ ਅਧੀਨ ਪੈਂਦੇ ਪਿੰਡ ਜਾਂਗਪੁਰ ਵਿਖੇ ਸ਼ਰਾਬੀ ਹਾਲਤ 'ਚ ਇਕ ਵਿਅਕਤੀ ਵੱਲੋਂ ਆਪਣੇ ਚਾਚੇ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਸ਼ਿਵ ਨਰੇਸ਼ ਪੁੱਤਰ ਮੰਗਲੀਆ ਵਾਸੀ ਯੂ. ਪੀ. ਇਕ ਹਫ਼ਤੇ ਤੋਂ ਸਰਪੰਚ ਅਮਰਜੀਤ ਸਿੰਘ ਦੀ ਮੋਟਰ 'ਤੇ ਮਜ਼ਦੂਰੀ ਕਰਦਾ ਸੀ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਸਰਕਾਰ ਨੇ ਸਰਕਾਰੀ ਅਦਾਰਿਆਂ ਦੀ ਉਦਯੋਗਿਕ ਸਬਸਿਡੀ ਕੀਤੀ ਖ਼ਤਮ

ਮ੍ਰਿਤਕ ਦੀ ਰਿਸ਼ਤੇਦਾਰੀ 'ਚ ਲੱਗਦੇ ਭਤੀਜੇ ਅਨੁਰਾਗ ਪੁੱਤਰ ਸਾਜਨ ਨਾਲ ਮਾਮੂਲੀ ਤਕਰਾਰ ਹੋ ਗਈ। ਇਸ ਤੋਂ ਬਾਅਦ ਅਨੁਰਾਗ ਨੇ ਸ਼ਰਾਬੀ ਹਾਲਤ 'ਚ ਮੋਟਰ 'ਤੇ ਪਏ ਪੱਥਰ ਮਾਰ-ਮਾਰ ਕੇ ਬੜੀ ਬੇਰਿਹਮੀ ਨਾਲ ਆਪਣੇ ਚਾਚੇ ਦਾ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ : 'ਕੈਪਟਨ' ਦੇ ਹੱਥ ’ਚ ਰਹੇਗੀ ਸਰਕਾਰ ਦੀ ਕਮਾਨ, 'ਸਿੱਧੂ' ਬਣ ਸਕਦੇ ਨੇ ਪੰਜਾਬ ਕਾਂਗਰਸ ਦੇ ਕਪਤਾਨ

ਇਸ ਘਟਨਾ ਦਾ ਪਤਾ ਉਦੋਂ ਲੱਗਾ, ਜਦੋਂ ਸਰਪੰਚ ਅਮਰਜੀਤ ਸਿੰਘ ਰਾਤੀਂ ਕਰੀਬ 12 ਵਜੇ ਮੋਟਰ ਲਾਉਣ ਗਿਆ। ਕਾਤਲ ਭੱਜਣ ਦੀ ਫਿਰਾਕ 'ਚ ਸੀ ਪਰ ਜ਼ਿਆਦਾ ਸ਼ਰਾਬੀ ਹੋਣ ਕਾਰਨ ਕਾਬੂ ਆ ਗਿਆ, ਜਿਸ ਨੂੰ ਥਾਣਾ ਦਾਖਾ ਦੀ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਕਾਂਗਰਸ 'ਚ ਇਹ ਵੱਡੀ ਜ਼ਿੰਮੇਵਾਰੀ ਸੰਭਾਲ ਸਕਦੇ ਨੇ 'ਪ੍ਰਸ਼ਾਂਤ ਕਿਸ਼ੋਰ'!, ਅਟਕਲਾਂ ਦਾ ਦੌਰ ਜਾਰੀ

ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਦਾਖਾ ਦੇ ਮੁਖੀ ਜਗਜੀਤ ਸਿੰਘ ਸਮੇਤ ਪੁਲਸ ਪਾਰਟੀ ਮੌਕੇ 'ਤੇ ਪਹੁੰਚੇ ਅਤੇ ਦੋਸ਼ੀ ਨੂੰ ਕਾਬੂ ਕਰਕੇ ਲਾਸ਼ ਕਬਜ਼ੇ 'ਚ ਲੈ ਗਈ। ਪੁਲਸ ਵੱਲੋਂ ਸਾਰੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


author

Babita

Content Editor

Related News