ਖਰੜ ''ਚ 55 ਸਾਲਾ ਵਿਅਕਤੀ ਲਾਪਤਾ

Wednesday, Sep 27, 2023 - 03:32 PM (IST)

ਖਰੜ ''ਚ 55 ਸਾਲਾ ਵਿਅਕਤੀ ਲਾਪਤਾ

ਖਰੜ (ਸ਼ਸ਼ੀ) : ਨਜ਼ਦੀਕੀ ਪਿੰਡ ਰੰਗੀਆਂ ਦੇ ਇਕ 55 ਸਾਲਾ ਵਿਅਕਤੀ ਨਾਗਰ ਸਿੰਘ ਦੇ ਕਈ ਦਿਨਾਂ ਤੋਂ ਲਾਪਤਾ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਸਬੰਧੀ ਨਾਗਰ ਸਿੰਘ ਦੇ ਭਰਾ ਕੁਲਦੀਪ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆਂ ਕਿ ਉਨ੍ਹਾਂ ਦਾ ਭਰਾ ਪਿੱਛਲੀ 20 ਤਾਰੀਖ਼ ਤੋਂ ਲਾਪਤਾ ਹੈ ਅਤੇ ਉਸ ਦਾ ਮਾਨਸਿਕ ਸੰਤੁਲਨ ਵੀ ਠੀਕ ਨਹੀਂ ਹੈ।

ਉਨ੍ਹਾਂ ਦੱਸਿਆ ਕਿ ਨਾਗਰ ਸਿੰਘ ਦੇ ਨਾਂ ਰੰਗੀਆਂ ਵਿਖੇ 17 ਕਨਾਲ ਜ਼ਮੀਨ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਉਨ੍ਹਾਂ ਦੇ ਭਰਾ ਨੂੰ ਕਿਸੇ ਨੇ ਆਪਣੇ ਕਬਜ਼ੇ ਵਿਚ ਰੱਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਸ਼ੱਕ ਹੈ ਕਿ ਉਕਤ ਵਿਅਕਤੀ ਦੀ ਕੋਈ ਵਿਅਕਤੀ ਉਸ ਦੀ ਪ੍ਰਾਪਰਟੀ ਆਪਣੇ ਨਾਂ ’ਤੇ ਕਰਵਾ ਸਕਦਾ ਹੈ। ਉਨ੍ਹਾਂ ਇਸ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ।


author

Babita

Content Editor

Related News