ਡਿਊਟੀ ''ਤੇ ਗਿਆ ਬੀ. ਐੱਸ. ਐੱਫ਼. ਦਾ ਜਵਾਨ 6 ਮਹੀਨਿਆਂ ਤੋਂ ਲਾਪਤਾ

Monday, Oct 30, 2017 - 06:49 AM (IST)

ਡਿਊਟੀ ''ਤੇ ਗਿਆ ਬੀ. ਐੱਸ. ਐੱਫ਼. ਦਾ ਜਵਾਨ 6 ਮਹੀਨਿਆਂ ਤੋਂ ਲਾਪਤਾ

ਕਾਦੀਆਂ  (ਲੁਕਮਾਨ) - ਪਿੰਡ ਛੋਟਾ ਨੰਗਲ ਦੇ ਰਹਿਣ ਵਾਲੇ ਧਰਮਦਾਸ ਨੇ ਕਾਦੀਆਂ ਥਾਣੇ ਦੇ ਐੱਸ. ਐੱਸ. ਪੀ. ਬਟਾਲਾ ਨੂੰ ਸ਼ਿਕਾਇਤ ਕੀਤੀ ਹੈ ਕਿ ਉਸ ਦਾ ਪੁੱਤ ਵਿਜੇ ਕੁਮਾਰ 18 ਮਾਰਚ 2000 ਨੂੰ ਬੀ. ਐੱਸ. ਐੱਫ਼. 'ਚ ਭਰਤੀ ਹੋਇਆ ਸੀ। ਮਈ ਮਹੀਨੇ ਉਹ ਆਪਣੇ ਘਰ ਛੁੱਟੀ ਕੱਟਣ ਆਇਆ ਸੀ ਤੇ 26 ਮਈ, 2017 ਨੂੰ ਵਾਪਸ ਦੁਰਗ (ਕੋਕਲ ਨਗਰ) ਆਪਣੀ ਡਿਊਟੀ 'ਤੇ ਚਲਾ ਗਿਆ ਪਰ ਉਹ ਡਿਊਟੀ 'ਤੇ ਨਹੀਂ ਪਹੁੰਚਿਆ। ਜਦੋਂ ਮੈਂ ਉਸ ਦੀ ਬਟਾਲੀਅਨ 'ਚ ਫੋਨ ਕੀਤਾ ਤਾਂ ਪਤਾ ਚੱਲਿਆ ਕਿ ਉਸ ਦਾ ਪੁੱਤ ਨਹੀਂ ਪੁੱਜਾ। ਰਾਏਪੁਰ ਤੋਂ ਪੁਲਸ ਦਾ ਫ਼ੋਨ ਆਇਆ ਕਿ ਉਨ੍ਹਾਂ ਨੂੰ ਰੇਲਵੇ ਸਟੇਸ਼ਨ ਤੋਂ ਉਨ੍ਹਾਂ ਦੇ ਪੁੱਤ ਦਾ ਸਾਮਾਨ ਮਿਲਿਆ ਹੈ। ਉਹ ਰਾਏਪੁਰ ਗਏ ਤੇ ਉਥੇ ਆਪਣੇ ਪੁੱਤ ਦੀ ਗੁਮਸ਼ੁਦਗੀ ਦੀ ਰਿਪੋਟਰ ਦਰਜ ਕਰਵਾਈ। ਦੂਸਰੇ ਪਾਸੇ ਡਿਊਟੀ 'ਤੇ ਨਾ ਪਹੁੰਚਣ ਕਾਰਨ ਬੀ. ਐੱਸ. ਐੱਫ਼. ਨੇ ਉਸ ਦੀ ਤਨਖਾਹ ਬੰਦ ਕਰ ਦਿੱਤੀ ਹੈ। 6 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਵਿਜੇ ਕੁਮਾਰ ਦੀ ਜਾਣਕਾਰੀ ਨਾ ਮਿਲਣ ਕਾਰਨ ਧਰਮਦਾਸ ਨੇ ਐੱਸ. ਐੱਸ. ਪੀ. ਬਟਾਲਾ ਤੇ ਕਾਦੀਆਂ ਪੁਲਸ ਨੂੰ ਉਸ ਦੀ ਭਾਲ ਲਈ ਅਪੀਲ ਕੀਤੀ ਹੈ।


Related News