ਟਰੈਕਟਰ ਦਾ ਸਪੀਕਰ ਬੰਦ ਕਰਨ ਗਏ ਵਿਅਕਤੀ ਦੀ 2 ਦਿਨ ਬਾਅਦ ਘਰ ਦੇ ਛੱਪੜ ’ਚੋਂ ਮਿਲੀ ਲਾਸ਼, ਫੈਲੀ ਸਨਸਨੀ

Wednesday, Apr 20, 2022 - 04:56 PM (IST)

ਟਰੈਕਟਰ ਦਾ ਸਪੀਕਰ ਬੰਦ ਕਰਨ ਗਏ ਵਿਅਕਤੀ ਦੀ 2 ਦਿਨ ਬਾਅਦ ਘਰ ਦੇ ਛੱਪੜ ’ਚੋਂ ਮਿਲੀ ਲਾਸ਼, ਫੈਲੀ ਸਨਸਨੀ

ਗੁਰਦਾਸਪੁਰ (ਗੁਰਪ੍ਰੀਤ) - ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਖਹਿਰਾ ਕਲਾਂ ’ਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ 50 ਸਾਲਾ ਪ੍ਰਭ ਦਿਆਲ ਦੀ ਲਾਸ਼ ਆਪਣੇ ਹੀ ਘਰ ਦੇ ਬਾਹਰ ਛੱਪੜ ਵਿਚੋਂ ਬਰਾਮਦ ਹੋਣ ਦੀ ਸੂਚਨਾ ਮਿਲੀ। ਮ੍ਰਿਤਕ ਦੇ ਲਾਪਤਾ ਹੋਣ ਦੀ ਸੂਚਨਾ ਪੁਲਸ ਨੂੰ ਉਸ ਦੀ ਧੀ ਨੇ ਲਿਖਾਈ ਸੀ, ਜਿਸ ਦੇ ਆਧਾਰ ’ਤੇ ਪੁਲਸ ਉਸ ਦੀ ਭਾਲ ਕਰ ਰਹੀ ਸੀ।  

ਪੜ੍ਹੋ ਇਹ ਵੀ ਖ਼ਬਰ - ਮੁੰਡਾ ਹੋਣ ਦੀ ਖਵਾਈ ਸੀ ਦਵਾਈ ਪਰ ਹੋਈ ਕੁੜੀ, ਹੁਣ ਸਹੁਰਿਆਂ ਨੇ ਘਰੋਂ ਕੱਢੀ ਗਰਭਵਤੀ ਜਨਾਨੀ

ਜਾਣਕਾਰੀ ਦਿੰਦਿਆਂ ਮ੍ਰਿਤਿਕ ਦੇ ਭਰਾ ਨੇ ਦੱਸਿਆ ਕਿ ਉਸਦਾ ਭਰਾ ਬੀਤੇ 2 ਦਿਨ ਪਹਿਲਾਂ ਮੰਡੀ ਵਿੱਚ ਕਣਕ ਸੁੱਟ ਕੇ ਰਾਤ ਕਰੀਬ 11 ਵਜੇ ਘਰ ਆਇਆ ਸੀ। ਆਪਣੀ ਬੇਟੀ ਨੂੰ ਰੋਟੀ ਬਣਾਉਣ ਲਈ ਕਹਿ ਕੇ ਘਰ ਦੇ ਬਾਹਰ ਖੜੇ ਆਪਣੇ ਟਰੈਕਟਰ ਉੱਤੇ ਵੱਜ ਰਿਹਾ ਸਪੀਕਰ ਬੰਦ ਕਰਨ ਗਿਆ ਸੀ ਪਰ ਵਾਪਿਸ ਨਹੀਂ ਆਇਆ। ਪ੍ਰਭ ਦਿਆਲ ਸਿੰਘ ਦੀ ਧੀ ਨੇ ਸਵੇਰ ਹੁੰਦੇ ਸਾਰ ਪਿੰਡ ਦੀ ਪੁਲਸ ਚੌਕੀ ਵਿੱਚ ਪਿਤਾ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ। 

ਪੜ੍ਹੋ ਇਹ ਵੀ ਖ਼ਬਰ - ਬੰਦ ਡੱਬੇ ’ਚ ਦੁਬਈ ਤੋਂ ਪੰਜਾਬ ਪੁੱਜੀ ਜਗਤਾਰ ਦੀ ਮ੍ਰਿਤਕ ਦੇਹ, ਇਸ ਕਾਰਨ ਡੇਢ ਮਹੀਨਾ ਪਹਿਲਾਂ ਕੀਤੀ ਸੀ ਖ਼ੁਦਕੁਸ਼ੀ

ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਘਰ ਦੇ ਹੀ ਬਾਹਰ ਛੱਪੜ ਵਿੱਚੋਂ ਮ੍ਰਿਤਿਕ ਪ੍ਰਭ ਦਿਆਲ ਸਿੰਘ ਦੀ ਲਾਸ਼ ਬਰਾਮਦ ਕਰ ਲਈ। ਮ੍ਰਿਤਿਕ ਦੇ ਭਰਾ ਨੇ ਗੁਆਂਢ ਵਿੱਚ ਰਹਿੰਦੇ ਆਪਣੇ ਸ਼ਰੀਕੇ ’ਤੇ ਦੇਸ਼ ਲਾਉਂਦੇ ਹੋਏ ਕਿਹਾ ਕਿ ਮੇਰੇ ਭਰਾ ਦਾ ਇਨ੍ਹਾਂ ਵੱਲੋਂ ਕਤਲ ਕੀਤਾ ਗਿਆ ਹੈ। ਅੱਜ ਤੋਂ 3-4 ਮਹੀਨੇ ਪਹਿਲਾਂ ਇਨ੍ਹਾਂ ਦਾ ਸਾਡੇ ਨਾਲ ਝਗੜਾ ਹੋਇਆ ਸੀ, ਜਿਸਦੀ ਅਸੀਂ ਸ਼ਿਕਾਇਤ ਦਰਜ ਕੀਤੀ ਸੀ। ਸਰਕਾਰ ਕਾਂਗਰਸ ਦੀ ਸੀ ਅਤੇ ਸਾਡੀ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਅਸੀਂ ਪੁਲਸ ਪ੍ਰਸ਼ਾਸਨ ਕੋਲੋ ਮੰਗ ਕਰਦੇ ਹਾਂ ਸਾਨੂੰ ਇਨਸਾਫ ਦਿੱਤਾ ਜਾਵੇ ਅਤੇ ਮੇਰੇ ਭਰਾ ਦੇ ਕਾਤਲਾਂ ਨੂੰ ਫੜਿਆ ਜਾਵੇ।

ਪੜ੍ਹੋ ਇਹ ਵੀ ਖ਼ਬਰ - ਸ਼ਰਬਤ ਸਮਝ ਜ਼ਹਿਰ ਪੀਣ ਨਾਲ ਮਾਸੂਮ ਭੈਣ-ਭਰਾ ਦੀ ਮੌਤ, ਸਦਮਾ ਨਾ ਸਹਾਰਨ ’ਤੇ ਮਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ


author

rajwinder kaur

Content Editor

Related News