ਮਾਹਿਲਪੁਰ ਵਿਖੇ ਵੱਡੀ ਵਾਰਦਾਤ, ਵਿਦੇਸ਼ੋਂ ਆਏ ਨੌਜਵਾਨ ਦੇ ਮਾਰੀ ਗੋਲ਼ੀ

Thursday, Jun 16, 2022 - 05:26 PM (IST)

ਮਾਹਿਲਪੁਰ ਵਿਖੇ ਵੱਡੀ ਵਾਰਦਾਤ, ਵਿਦੇਸ਼ੋਂ ਆਏ ਨੌਜਵਾਨ ਦੇ ਮਾਰੀ ਗੋਲ਼ੀ

ਮਾਹਿਲਪੁਰ (ਅਮਰੀਕ)- ਤਹਿਸੀਲ ਗੜ੍ਹਸ਼ੰਕਰ ਅਧੀਨ ਪੈਂਦੇ ਥਾਣਾ ਮਾਹਿਲਪੁਰ ਦੇ ਪਿੰਡ ਘੁਮਿਆਲਾ ਦੇ ਬਾਹਰਵਾਰ ਨੇੜੇ ਸਵੇਰ ਦੀ ਸੈਰ ਕਰਕੇ ਘਰ ਨੂੰ ਪਰ ਵਾਪਸ ਆ ਰਹੇ ਇਕ ਨੌਜਵਾਨ ਉਤੇ ਪਿੰਡ ਦੇ ਹੀ ਇਕ ਨੌਜਵਾਨ ਨੇ ਪਿੱਛਿਓਂ ਦੇਸੀ ਪਿਸਤੌਲ ਨਾਲ ਗੋਲ਼ੀ ਮਾਰ ਦਿੱਤੀ। ਕਥਿਤ ਦੋਸ਼ੀ ਅਜੇ ਦੂਜੀ ਗੋਲ਼ੀ ਭਰ ਹੀ ਰਿਹਾ ਸੀ ਤਾਂ ਜ਼ਖ਼ਮੀ ਨੌਜਵਾਨ ਗੁਰਜੀਤ ਸਿੰਘ ਪੁੱਤਰ ਇਕਬਾਲ ਸਿੰਘ ਨੇ ਹਮਲਾਵਰ ਕੋਲੋਂ ਪਿਸਤੌਲ ਖੋਹ ਲਈ। ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਕੁਝ ਸਮਾਂ ਪਹਿਲਾਂ ਹੀ ਵਿਦੇਸ਼ ਤੋਂ ਪਰਤਿਆ ਸੀ। 

ਇਹ ਵੀ ਪੜ੍ਹੋ: ਫਿਰੋਜ਼ਪੁਰ ’ਚ ਵੱਡੀ ਵਾਰਦਾਤ, ਬਜ਼ੁਰਗ ਬੀਬੀ ਦਾ ਕਤਲ ਕਰਕੇ ਬੈੱਡ ’ਚ ਲੁਕੋਈ ਲਾਸ਼

PunjabKesari

ਪਿਸਤੌਲ ਹੱਥੋਂ ਨਿੱਕਲਣ ਤੋਂ ਡਰਿਆ ਹਮਲਾਵਰ ਫਰਾਰ ਹੋ ਗਿਆ। ਜ਼ਖ਼ਮੀ ਗੁਰਜੀਤ ਸਿੰਘ ਨੇ ਜ਼ਖ਼ਮੀ ਹਾਲਤ ਵਿਚ ਹੀ ਪਿਸਤੌਲ ਅਤੇ ਇਕ ਜਿੰਦਾ ਕਾਰਤੂਸ ਪੁਲਸ ਥਾਣਾ ਮਾਹਿਲਪੁਰ ਸਪੁਰਦ ਕਰ ਦਿੱਤਾ। ਜ਼ਖ਼ਮੀ ਨੂੰ ਪਹਿਲਾਂ ਸਿਵਲ ਹਸਪਤਾਲ ਮਾਹਿਲਪੁਰ ਲਿਆਂਦਾ ਗਿਆ, ਜਿੱਥੋਂ ਸਿਵਲ ਹਸਪਤਾਲ ਹੁਸ਼ਿਆਰਪੁਰ ਰੈਫ਼ਰ ਕਰ ਦਿੱਤਾ। ਪੁਲਸ ਨੇ ਮੌਕੇ ਉਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਵੱਲੋਂ ਅਜੇ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਲੋਕਾਂ ਦੀਆਂ ਅਸ਼ਲੀਲ ਵੀਡੀਓਜ਼ ਬਣਾ ਕੇ ਗਿਰੋਹ ਕਰਦਾ ਸੀ ਬਲੈਕਮੇਲ, ਫਗਵਾੜਾ ਪੁਲਸ ਨੇ ਕੀਤਾ ਪਰਦਾਫਾਸ਼


author

shivani attri

Content Editor

Related News