ਕੈਂਟਰ ਹੇਠ ਆਉਣ ਨਾਲ ਵਿਅਕਤੀ ਦੀ ਮੌਤ, ਅਣਪਛਾਤੇ ਕੈਂਟਰ ਚਾਲਕ ਖ਼ਿਲਾਫ਼ ਮਾਮਲਾ ਦਰਜ

Friday, Jul 26, 2024 - 10:43 AM (IST)

ਕੈਂਟਰ ਹੇਠ ਆਉਣ ਨਾਲ ਵਿਅਕਤੀ ਦੀ ਮੌਤ, ਅਣਪਛਾਤੇ ਕੈਂਟਰ ਚਾਲਕ ਖ਼ਿਲਾਫ਼ ਮਾਮਲਾ ਦਰਜ

ਗੁਰੂਹਰਸਹਾਏ (ਸੁਨੀਲ ਵਿੱਕੀ) : ਇਕ ਵਿਅਕਤੀ ਦੀ ਕੈਂਟਰ ਹੇਠ ਆਉਣ ਨਾਲ ਹੋਈ ਮੌਤ ਨੂੰ ਲੈ ਕੇ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਸ ਨੇ ਅਣਪਛਾਤੇ ਕੈਂਟਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਦੀ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਅਨਵਰ ਮਸੀਹ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਮੁਦੱਈ ਜਸਵਿੰਦਰ ਕੌਰ ਪਤਨੀ ਦਿਲਬਾਗ ਸਿੰਘ ਵਾਸੀ ਲੱਖੋ ਕੇ ਬਹਿਰਾਮ ਨੇ ਦੱਸਿਆ ਕਿ ਮੁਦੱਈਆ ਤੇ ਉਸ ਦਾ ਪੁੱਤਰ ਤੇ ਉਸ ਦਾ ਭਰਾ ਜੋਰਾ ਸਿੰਘ, ਬਾਬਾ ਜੀਵਨ ਸਿੰਘ ਨਗਰ ਵੱਲ ਪੈਦਲ ਜਾ ਰਹੇ ਸੀ।

ਜਦ ਉਹ ਜਤਾਲਾ ਨਹਿਰ ਤੋਂ ਥੋੜ੍ਹਾ ਪਿੱਛੇ ਸੀ ਤਾਂ ਫਿਰੋਜ਼ਪੁਰ ਵੱਲੋਂ ਇਕ ਕੈਂਟਰ ਅਸ਼ੋਕਾ ਲੇਲੈਂਡ ਤੇਜ਼ ਰਫ਼ਤਾਰ ਨਾਲ ਡਿੱਕੇ-ਡੋਲੇ ਖਾਂਦਾ ਆ ਰਿਹਾ ਸੀ, ਜਿਸ ’ਤੇ ਮੁੱਦਈਆ ਤੇ ਉਸ ਦਾ ਪੁੱਤਰ ਜਾਨ ਬਚਾ ਕੇ ਸਾਈਡ ’ਤੇ ਡਿੱਗ ਪਏ ਅਤੇ ਜੋਰਾ ਸਿੰਘ ਦੀ ਕੈਂਟਰ ਹੇਠ ਆਉਣ ਨਾਲ ਮੌਕੇ ’ਤੇ ਮੌਤ ਹੋ ਗਈ। ਕੈਂਟਰ ਦਾ ਡਰਾਈਵਰ ਮੌਕਾ ਤੋਂ ਭੱਜ ਗਿਆ। ਪੁਲਸ ਵੱਲੋਂ ਦੋਸ਼ੀ ਕੈਂਟਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।
 


author

Babita

Content Editor

Related News