ਦਵਾਈ ਲੈਣ ਜਾ ਰਹੇ ਪਿਓ-ਪੁੱਤਰ ਨੂੰ ਫਾਰਚੂਨਰ ਨੇ ਮਾਰੀ ਟੱਕਰ, ਪਿਓ ਦੀ ਮੌਤ

Sunday, Nov 27, 2022 - 01:38 AM (IST)

ਦਵਾਈ ਲੈਣ ਜਾ ਰਹੇ ਪਿਓ-ਪੁੱਤਰ ਨੂੰ ਫਾਰਚੂਨਰ ਨੇ ਮਾਰੀ ਟੱਕਰ, ਪਿਓ ਦੀ ਮੌਤ

ਗੁਰੂਸਰ ਸੁਧਾਰ (ਰਵਿੰਦਰ) : ਕਸਬਾ ਗੁਰੂਸਰ 'ਚੋਂ ਲੰਘਦੇ ਲੁਧਿਆਣਾ-ਬਠਿੰਡਾ ਮਾਰਗ ਤੇ ਪਿੰਡ ਭੋਰਾ-ਬੁਢੇਲ ਨਜ਼ਦੀਕ ਮੋਟਰਸਾਈਕਲ ਨੂੰ ਕਾਰ ਦੀ ਫੇਟ ਵੱਜਣ ਨਾਲ ਮੋਟਰਸਾਈਕਲ ਸਵਾਰ ਬਾਪ ਦੀ ਮੌਤ ਹੋ ਗਈ, ਜਦਕਿ ਉਸ ਦਾ ਲੜਕਾ ਗੰਭੀਰ ਜ਼ਖ਼ਮੀ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸੁਧਾਰ ਦੇ ਮੁਖੀ ਕਰਮਜੀਤ ਸਿੰਘ ਨੇ ਸਮੇਤ ਪੁਲਸ ਪਾਰਟੀ ਘਟਨਾ ਸਥਾਨ ਦਾ ਜਾਇਜ਼ਾ ਲਿਆ।

ਇਹ ਖ਼ਬਰ ਵੀ ਪੜ੍ਹੋ - ਪੱਛਮੀ ਬੰਗਾਲ ਦੀ ਕੁੜੀ ਨੇ ਕਲਾਨੌਰ ਦੇ ਹਸਪਤਾਲ 'ਚ ਤੋੜਿਆ ਦਮ, ਡਾਕਟਰਾਂ 'ਤੇ ਲੱਗੇ ਗੰਭੀਰ ਦੋਸ਼

ਪੁਲਸ ਨੂੰ ਦਿੱਤੇ ਬਿਆਨਾਂ ’ਚ ਮ੍ਰਿਤਕ ਪਰਮਿੰਦਰ ਸਿੰਘ (52) ਵਾਸੀ ਤਲਵੰਡੀ ਕਲਾਂ ਥਾਣਾ ਸਿੱਧਵਾਂ ਬੇਟ ਦੇ ਭਤੀਜੇ ਮਨਵੀਰਪਾਲ ਸਿੰਘ ਪੁੱਤਰ ਦਰਸ਼ਨ ਸਿੰਘ ਨੇ ਕਿਹਾ ਕਿ ਮੇਰੇ ਚਾਚਾ ਜੀ ਪਰਮਿੰਦਰ ਸਿੰਘ ਅਤੇ ਉਨ੍ਹਾਂ ਦਾ ਲੜਕਾ ਅਮ੍ਰਿਤਪਾਲ ਸਿੰਘ (19) ਬਾਅਦ ਦੁਪਹਿਰ 1 ਵਜੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੇ ਪਿੰਡ ਤਲਵੰਡੀ ਕਲਾਂ ਤੋਂ ਸੁਧਾਰ ਦਵਾਈ ਲੈਣ ਆ ਰਹੇ ਸਨ ਅਤੇ ਇਨ੍ਹਾਂ ਦੇ ਪਿੱਛੇ ਉਹ (ਮਨਵੀਰਪਾਲ) ਅਤੇ ਉਸ ਦੇ ਚਾਚੇ ਦਾ ਲੜਕਾ ਮਨਜੋਤ ਸਿੰਘ ਮੋਟਰਸਾਈਕਲ ’ਤੇ ਆ ਰਹੇ ਸੀ। ਜਦੋਂ ਉਹ ਬੋਪਾਰਾਏ ਵਾਲਾ ਗੇਟ ਪਾਰ ਕਰਨ ਲੱਗੇ ਤਾਂ ਗੁਰੂਸਰ ਸੁਧਾਰ ਵਾਲੇ ਪਾਸਿਓਂ ਇਕ ਫਾਰਚੂਨਰ ਗੱਡੀ ਰੰਗ ਕਾਲਾ ਤੇਜ਼ ਰਫਤਾਰ ਨਾਲ ਆਈ ਅਤੇ ਮੋਟਰਸਾਈਕਲ ’ਚ ਟੱਕਰ ਮਾਰੀ, ਜਿਸ ਕਾਰਨ ਮੋਟਰਸਾਈਕਲ ਅੱਗੇ ਜਾ ਕੇ ਡਿੱਗਿਆ।

PunjabKesari

ਉਸ ਨੇ ਅੱਗੇ ਦੱਸਿਆ ਕਿ ਇਸ ਉਪਰੰਤ ਇਕੱਠੇ ਹੋਏ ਲੋਕਾਂ ਦੇ ਸਹਿਯੋਗ ਨਾਲ ਅਸੀਂ ਉਕਤ ਦੋਵਾਂ ਨੂੰ ਐਂਬੂਲੈਂਸ ਦੁਆਰਾ ਸਰਕਾਰੀ ਹਸਪਤਾਲ ਸੁਧਾਰ ਇਲਾਜ ਲਈ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਦੇ ਚਾਚਾ ਪਰਮਿੰਦਰ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਦੁਰਘਟਨਾ ਉਪਰੰਤ ਕਾਰ ਚਾਲਕ ਗੱਡੀ ਮੌਕੇ 'ਤੇ ਛੱਡ ਕੇ ਫਰਾਰ ਹੋ ਗਿਆ।

ਇਹ ਖ਼ਬਰ ਵੀ ਪੜ੍ਹੋ - ਜੋੜੇ ਨੂੰ ਲਿਫਟ ਦੇਣੀ ਕਾਰ ਚਾਲਕ ਨੂੰ ਪਈ ਮਹਿੰਗੀ, ਥੋੜ੍ਹੀ ਦੂਰ ਜਾ ਕੇ ਕਰ ਦਿੱਤਾ ਇਹ ਕਾਰਾ

ਮਨਵੀਰਪਾਲ ਦੇ ਬਿਆਨਾਂ ’ਤੇ ਥਾਣਾ ਸੁਧਾਰ ਦੀ ਪੁਲਸ ਨੇ 2 ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News