'ਕੋਰੋਨਾ' ਹੋਣ 'ਤੇ ਦੁਖ਼ੀ ਨੌਜਵਾਨ ਨੇ ਪਹਿਲੀ ਮੰਜ਼ਿਲ ਤੋਂ ਮਾਰੀ ਸੀ ਛਾਲ, ਹਸਪਤਾਲ 'ਚ ਤੋੜਿਆ ਦਮ

09/01/2020 8:36:07 AM

ਲੁਧਿਆਣਾ (ਰਾਜ) : ਦਰੇਸੀ ਸਥਿਤ ਇਕ ਹਸਪਤਾਲ ਦੀ ਪਹਿਲੀ ਮੰਜ਼ਿਲ ਤੋਂ ਕੁੱਦਣ ਵਾਲੇ ਕੋਰੋਨਾ ਪਾਜ਼ੇਟਿਵ ਮਰੀਜ਼ ਮੋਹਨ ਲਾਲ ਦੀ ਸਿਵਲ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਉਸ ਦੀ ਲਾਸ਼ ਦਾ ਟ੍ਰੈਫਿਕ ਮਾਰਸ਼ਲ ਟੀਮ ਨੇ ਸਸਕਾਰ ਕੀਤਾ ਹੈ।

ਇਹ ਵੀ ਪੜ੍ਹੋ : JEE Main 2020 : ਪ੍ਰੀਖਿਆ ਅੱਜ ਤੋਂ ਸ਼ੁਰੂ, 'ਕੋਰੋਨਾ' ਕਾਲ ਦੌਰਾਨ ਕੀਤੇ ਗਏ ਖ਼ਾਸ ਇੰਤਜ਼ਾਮ

ਜ਼ਿਕਰਯੋਗ ਹੈ ਕਿ ਸਲੇਮ ਟਾਬਰੀ ਦਾ ਰਹਿਣ ਵਾਲਾ ਮੋਹਨ ਲਾਲ ਕਿਸੇ ਹੋਰ ਬੀਮਾਰੀ ਦੇ ਇਲਾਜ ਲਈ ਦਰੇਸੀ ਸਥਿਤ ਰਾਮਾ ਚੈਰੀਟੇਬਲ ਹਸਪਤਾਲ ਗਿਆ ਸੀ। ਉਸ ਦਾ ਇਲਾਜ ਚੱਲ ਰਿਹਾ ਸੀ ਤਾਂ ਉਸ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆ ਗਈ ਸੀ।

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਹਸਪਤਾਲਾਂ 'ਚ ਨਹੀਂ ਹੋਵੇਗਾ ਮਹਿੰਗਾ ਇਲਾਜ, ਸਰਕਾਰ ਨੇ ਵਾਪਸ ਲਿਆ ਫ਼ੈਸਲਾ

ਇਸ ਗੱਲ ਤੋਂ ਦੁਖ਼ੀ ਹੋ ਕੇ ਮੋਹਨ ਨੇ ਐਤਵਾਰ ਨੂੰ ਹਸਪਤਾਲ ਦੀ ਪਹਿਲੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਸੀ। ਉਸ ਨੂੰ ਗੰਭੀਰ ਹਾਲਤ 'ਚ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਛਾਲ ਲਾਉਣ ਦੀ ਵੀਡੀਓ ਉੱਥੇ ਖੜ੍ਹੇ ਵਿਅਕਤੀ ਨੇ ਬਣਾ ਲਈ, ਜਿਸ ਤੋਂ ਬਾਅਦ ਵੀਡੀਓ ਵਾਇਰਲ ਹੋਈ ਹੈ।

ਇਹ ਵੀ ਪੜ੍ਹੋ : ਸਿਹਤ ਮੰਤਰੀ ਦਾ ਵੱਡਾ ਐਲਾਨ, 'ਕੋਰੋਨਾ' ਮਰੀਜ਼ਾਂ ਦਾ ਨਿੱਜੀ ਹਸਪਤਾਲਾਂ 'ਚ ਹੋਵੇਗਾ ਮੁਫ਼ਤ ਇਲਾਜ

ਜਾਣਕਾਰੀ ਅਨੁਸਾਰ ਦਰੇਸੀ ਇਲਾਕੇ ਦੇ ਇਕ ਚੈਰੀਟੇਬਲ ਹਸਪਤਾਲ 'ਚ ਇਕ ਨੌਜਵਾਨ 3 ਦਿਨ ਤੋਂ ਦਾਖ਼ਲ ਸੀ, ਜਿਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਤੋਂ ਹੀ ਉਹ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿਣ ਲੱਗਾ। ਹਸਪਤਾਲ 'ਚ ਦਾਖ਼ਲ ਹੋਣ ਤੋਂ ਪਹਿਲਾਂ ਵੀ ਉਹ ਕਾਫੀ ਪਰੇਸ਼ਾਨੀ ਭਰੇ ਮਾਹੌਲ ’ਚੋਂ ਗੁਜ਼ਰ ਰਿਹਾ ਸੀ। ਛਾਲ ਮਾਰਨ ਤੋਂ ਬਾਅਦ ਉਸ ਦੇ ਕਾਫੀ ਗੰਭੀਰ ਸੱਟਾਂ ਲੱਗੀਆਂ ਹਨ। ਹਸਪਤਾਲ 'ਚ ਦਾਖ਼ਲ ਨੌਜਵਾਨ ਦੇ ਸਿਰ ਅਤੇ ਪੈਰ ਦੀ ਹੱਡੀ ਟੁੱਟਣ ਦੀ ਜਾਣਕਾਰੀ ਪ੍ਰਾਪਤ ਹੋਈ ਸੀ।

 


Babita

Content Editor

Related News