ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ

Sunday, Jun 10, 2018 - 08:14 AM (IST)

 ਸਾਦਿਕ (ਪਰਮਜੀਤ) - ਪਿੰਡ ਚੰਨੀਆਂ ਵਿਖੇ ਨੌਜਵਾਨ ਦੀ  ਕਰੰਟ ਲੱਗਣ ਕਾਰਨ ਨਾਲ ਮੌਤ ਹੋ ਗਈ।  ਜਾਣਕਾਰੀ ਅਨੁਸਾਰ ਸਾਦਿਕ ਵਿਖੇ ਇਲੈਕਟਰੀਸ਼ੀਅਨ ਦਾ ਕੰਮ ਕਰਨ ਵਾਲੇ  ਲਖਵੀਰ ਸਿੰਘ ਲੱਖਾ ਪੁੱਤਰ ਮਹਿੰਦਰ ਸਿੰਘ ਮਿਸਤਰੀ ਆਪਣੀ ਦੁਕਾਨ ਤੋਂ ਬਿਜਲੀ ਦਾ ਕੰਮ ਕਰਨ ਲਈ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡਾਂ ਸੱਕਾਂਵਾਲੀ ਗਿਆ  ਅਤੇ ਮੋਟਰ ’ਤੇ  ਕੰਮ ਕਰਦੇ ਸਮੇਂ ਉਸ ਨੂੰ ਕਰੰਟ ਲੱਗ ਗਿਆ। ਇਸ ’ਤੇ ਸੱਕਾਂਵਾਲੀ ਪਰਿਵਾਰ ਵੱਲੋਂ ਉਸ ਨੂੰ ਚੁੱਕ ਕੇ ਤੁਰੰਤ ਸਿਵਲ ਹਸਪਤਾਲ  ਲਿਜਾਇਆ ਗਿਆ,  ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸ੍ਰੀ  ਮੁਕਤਸਰ ਸਾਹਿਬ ਦੀ ਪੁਲਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ। ਮ੍ਰਿਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਡੇਢ ਸਾਲ ਦਾ ਲਡ਼ਕਾ ਅਤੇ 6 ਸਾਲ ਦੀ ਲਡ਼ਕੀ ਨੂੰ  ਛੱਡ ਗਿਆ।


Related News