ਤੀਰਥ ਯਾਤਰਾ ਵਾਲੀ ਬੱਸ ’ਚ ਵਿਅਕਤੀ ਨੂੰ ਪਿਆ ਦਿਲ ਦਾ ਦੌਰਾ, ਮੌਤ

Wednesday, Dec 13, 2023 - 04:14 PM (IST)

ਅਮਰਗੜ੍ਹ (ਸ਼ੇਰਗਿੱਲ) : ਮੁੱਖ ਮੰਤਰੀ ਤੀਰਥ ਯਾਤਰਾ ’ਤੇ ਜਾ ਰਹੀ ਬੱਸ ’ਚ ਇਕ ਵਿਅਕਤੀ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਬੀਤੀ ਸਵੇਰੇ ਨਗਰ ਪੰਚਾਇਤ ਦੇ ਵਾਈਸ ਪ੍ਰਧਾਨ ਗੁਰਦਾਸ ਸਿੰਘ ਦੀ ਅਗਵਾਈ ਹੇਠ ਗਿਆਨੀ ਜੈਲ ਸਿੰਘ ਕਾਲੋਨੀ ਅਮਰਗੜ੍ਹ ਤੋਂ ਬੱਸ ਆਨੰਦਪੁਰ ਸਾਹਿਬ ਤੇ ਅੰਮ੍ਰਿਤਸਰ ਲਈ ਰਵਾਨਾ ਹੋਈ।

ਮ੍ਰਿਤਕ ਵਿਅਕਤੀ ਦੇ ਪਿਤਾ ਬਲਵੰਤ ਸਿੰਘ ਤੇ ਭਤੀਜੇ ਪੂਰਨ ਸਿੰਘ ਨੇ ਦੱਸਿਆ ਕਿ ਜਗਦੀਪ ਸਿੰਘ ਵੀ ਉਨ੍ਹਾਂ ਨਾਲ ਬੱਸ ’ਚ ਸਵਾਰ ਸੀ। ਜਦੋਂ ਬੱਸ ਪਾਇਲ ਅੱਡੇ ’ਤੇ ਰੁਕੀ ਤਾਂ ਜਗਦੀਪ ਸਿੰਘ (42) ਦੀ ਸਿਹਤ ਖ਼ਰਾਬ ਹੋ ਗਈ। ਬੱਸ ਤੋਂ ਥੱਲੇ ਉੱਤਰਦੇ ਸਮੇਂ ਉਸ ਨੂੰ ਦੌਰਾ ਪੈ ਗਿਆ, ਜਿੱਥੇ ਉਸਦੀ ਮੌਤ ਹੋ ਗਈ।


Babita

Content Editor

Related News