ਸੜਕ ਹਾਦਸੇ ''ਚ ਸਕੂਟਰੀ ਸਵਾਰ ਦੀ ਹੋਈ ਮੌਤ, ਪਤਨੀ ਜ਼ਖਮੀ

Tuesday, Dec 20, 2022 - 01:01 PM (IST)

ਸੜਕ ਹਾਦਸੇ ''ਚ ਸਕੂਟਰੀ ਸਵਾਰ ਦੀ ਹੋਈ ਮੌਤ, ਪਤਨੀ ਜ਼ਖਮੀ

ਟਾਂਡਾ ਉੜਮੁੜ (ਵਰਿੰਦਰ ਪੰਡਿਤ) : ਬੁੱਢੀ ਪਿੰਡ ਨੰਗਲ ਖੁੰਗਾ ਰੋਡ 'ਤੇ ਵਾਪਰੇ ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਉਸ ਦੀ ਪਤਨੀ ਜ਼ਖਮੀ ਹੋ ਗਈ। ਇਹ ਹਾਦਸਾ ਉਸ ਵੇਲੇ ਵਾਪਰਿਆ, ਜਦੋ ਹਾਦਸੇ ਦਾ ਸ਼ਿਕਾਰ ਹੋਏ ਪਤੀ-ਪਤਨੀ ਬੁੱਲੋਵਾਲ ਦੇ ਇਕ ਪੈਲੇਸ 'ਚ ਹੋਏ ਆਪਣੇ ਰਿਸ਼ਤੇਦਾਰ ਦੇ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ। ਜਦੋਂ ਉਹ ਬੁੱਢੀ ਪਿੰਡ ਤੋਂ ਥੋੜ੍ਹਾ ਅੱਗੇ ਗਏ ਤਾਂ ਲਾਪਰਵਾਹੀ ਨਾਲ ਜਾ ਰਹੇ ਛੋਟਾ ਹਾਥੀ ਵਾਹਨ ਨੇ ਉਨ੍ਹਾਂ 'ਚ ਟੱਕਰ ਮਾਰ ਦਿੱਤੀ। ਇਸ ਕਾਰਨ ਕਰਮਜੀਤ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਪਿੰਡ ਪਵੇਂ (ਦਸੂਹਾ) ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਅਤੇ ਉਸ ਦੀ ਪਤਨੀ ਰਾਜ ਕੁਮਾਰੀ ਦੇ ਵੀ ਸੱਟਾਂ ਲੱਗੀਆਂ।

ਬਾਅਦ ਵਿਚ ਕਰਮਜੀਤ ਦੀ ਇਲਾਜ ਦੌਰਾਨ ਮੌਤ ਹੋ ਗਈ। ਹੁਣ ਟਾਂਡਾ ਪੁਲਸ ਪੁਲਸ ਨੇ ਮੌਤ ਦਾ ਸ਼ਿਕਾਰ ਹੋਏ ਵਿਅਕਤੀ ਦੇ ਭਰਾ ਸਤਪਾਲ ਸਿੰਘ ਦੇ ਬਿਆਨ ਦੇ ਆਧਾਰ 'ਤੇ ਅਣਪਛਾਤੇ ਛੋਟਾ ਹਾਥੀ ਵਾਹਨ ਚਾਲਕ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਮਲਕੀਅਤ ਸਿੰਘ ਨੇ ਦੱਸਿਆ ਕਿ ਥਾਣੇਦਾਰ ਰਣਜੀਤ ਸਿੰਘ ਜਾਂਚ 'ਚ ਜੁੱਟੇ ਹੋਏ ਹਨ।
 


author

Babita

Content Editor

Related News