ਅੰਬਾਲਾ-ਚੰਡੀਗੜ੍ਹ ਹਾਈਵੇ ’ਤੇ ਕਾਰ ਚਾਲਕ ਨੇ ਮਾਰੀ ਬਾਈਕ ਸਵਾਰ ਨੂੰ ਟੱਕਰ, ਮੌਤ
Monday, Oct 13, 2025 - 02:32 PM (IST)

ਡੇਰਾਬੱਸੀ (ਗੁਰਜੀਤ) : ਅੰਬਾਲਾ-ਚੰਡੀਗੜ੍ਹ ਹਾਈਵੇ ’ਤੇ ਡੇਰਾਬੱਸੀ ਪੁਲ ਤੋਂ ਪਹਿਲਾਂ ਅਣਪਛਾਤੇ ਕਾਰ ਚਾਲਕ ਦੀ ਟੱਕਰ ਨਾਲ ਬਾਈਕ ਸਵਾਰ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਜੀ. ਐੱਮ. ਸੀ. ਐੱਚ. ਚੰਡੀਗੜ੍ਹ ਦਾਖ਼ਲ ਕਰਵਾਇਆ ਗਿਆ।
ਮ੍ਰਿਤਕ ਦੀ ਪਛਾਣ 23 ਸਾਲਾ ਗੋਲੂ ਵਾਸੀ ਜ਼ਿਲ੍ਹਾ ਗੋਰਖਪੁਰ (ਯੂ. ਪੀ.) ਵਜੋਂ ਹੋਈ, ਜੋ ਇਸ ਸਮੇਂ ਲੈਹਲੀ ’ਚ ਰਹਿੰਦਾ ਸੀ ਤੇ ਨਾਹਰ ਫੈਕਟਰੀ ’ਚ ਹੈਲਪਰ ਦੇ ਤੌਰ ’ਤੇ ਕੰਮ ਕਰਦਾ ਸੀ। ਡੇਰਾਬੱਸੀ ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ।