ਸਿੰਘੂ ਬਾਰਡਰ 'ਤੇ ਪਿੰਡ ਰੰਨੋ ਦੇ ਵਿਅਕਤੀ ਦੀ ਮੌਤ, ਪਿਛਲੇ ਡੇਢ ਮਹੀਨੇ ਤੋਂ ਸੰਘਰਸ਼ 'ਚ ਸੀ ਸ਼ਾਮਲ

Thursday, Oct 21, 2021 - 03:51 PM (IST)

ਸਿੰਘੂ ਬਾਰਡਰ 'ਤੇ ਪਿੰਡ ਰੰਨੋ ਦੇ ਵਿਅਕਤੀ ਦੀ ਮੌਤ, ਪਿਛਲੇ ਡੇਢ ਮਹੀਨੇ ਤੋਂ ਸੰਘਰਸ਼ 'ਚ ਸੀ ਸ਼ਾਮਲ

ਭਾਦਸੋਂ (ਅਵਤਾਰ) : ਥਾਣਾ ਭਾਦਸੋਂ ਅਧੀਨ ਆਉਂਦੇ ਪਿੰਡ ਰੰਨੋ ਦੇ ਇੱਕ 60 ਸਾਲਾ ਵਿਅਕਤੀ ਦੀ ਸਿੰਘੂ ਬਾਰਡਰ 'ਤੇ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਰੰਨੋ ਦਾ ਕਰਨੈਲ ਸਿੰਘ ਪੁੱਤਰ ਗੱਜਣ ਸਿੰਘ ਪਿਛਲੇ ਡੇਢ ਮਹੀਨੇ ਤੋਂ ਸਿੰਘੂ ਬਾਰਡਰ ਦੇ ਸੰਘਰਸ਼ ਵਿਚ ਸ਼ਾਮਲ ਸੀ।

ਇਹ ਵੀ ਪੜ੍ਹੋ : ਵਿਵਾਦਾਂ ਤੋਂ ਬਚੇਗੀ ਕਾਂਗਰਸ ਹਾਈਕਮਾਨ, ਚੋਣਾਂ ਦੌਰਾਨ ਇਨ੍ਹਾਂ ਚਿਹਰਿਆਂ ਨੂੰ ਲਿਆਂਦਾ ਜਾ ਸਕਦੈ ਅੱਗੇ

ਬੀਤੀ ਰਾਤ ਸਿਹਤ ਵਿਗੜਨ ਕਾਰਨ ਉਸ ਦੀ ਮੌਤ ਹੋ ਗਈ। ਦੱਸਣਯੋਗ ਹੈ ਕਿ ਕਰਨੈਲ ਸਿੰਘ ਦੀ ਸਿਹਤ ਵਿਗੜਨ ਤੋਂ ਬਾਅਦ ਉਸ ਨੂੰ ਮੈਡੀਕਲ ਸਹੂਲਤ ਵੀ ਦਿੱਤੀ ਗਈ ਸੀ ਪਰ ਉਸ ਦੀ ਸਿਹਤ ਜ਼ਿਆਦਾ ਖ਼ਰਾਬ ਹੋ ਗਈ, ਜਿਸ ਤੋਂ ਬਾਅਦ ਉਸ ਨੇ ਦਮ ਤੋੜ ਦਿੱਤਾ। ਦੱਸ ਦੇਈਏ ਕਿ 3 ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਕਈ ਸਮੇਂ ਤੋਂ ਦਿੱਲੀ ਵਿਖੇ ਸੰਘਰਸ਼ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ 800 ਦੇ ਕਰੀਬ 'ਪੈਟਰੋਲ ਪੰਪ' ਬੰਦ ਹੋਣ ਦੀ ਕਗਾਰ 'ਤੇ, ਜਾਣੋ ਕੀ ਹੈ ਕਾਰਨ

ਇਸ ਸੰਘਰਸ਼ ਦੌਰਾਨ ਵੱਡੀ ਗਿਣਤੀ 'ਚ ਹੁਣ ਤੱਕ ਕਿਸਾਨ-ਮਜ਼ਦੂਰ ਸ਼ਹੀਦੀਆਂ ਪਾ ਚੁੱਕੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News