ਝਾੜੀਆਂ 'ਚੋਂ ਮਿਲੀ ਗੇਟਮੈਨ ਦੀ ਲਾਸ਼, ਦਹਿਸ਼ਤ ਦਾ ਮਾਹੌਲ

Thursday, Jun 20, 2019 - 12:49 PM (IST)

ਝਾੜੀਆਂ 'ਚੋਂ ਮਿਲੀ ਗੇਟਮੈਨ ਦੀ ਲਾਸ਼, ਦਹਿਸ਼ਤ ਦਾ ਮਾਹੌਲ

ਜਲੰਧਰ (ਸੋਨੂੰ)— ਗੋਰਾਇਆ-ਫਗਵਾੜਾ ਦੇ ਮਧ ਸਥਿਤ ਰੇਲਵੇ ਫਾਟਕ ਗੋਹਾਵਰ ਨੇੜਿਓਂ ਝਾੜੀਆਂ ਰੇਲਵੇ ਵਿਭਾਗ ਦੇ ਗੇਟਮੈਨ ਦੀ ਲਾਸ਼ ਮਿਲਣ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ। ਲਾਸ਼ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਬੇਰਹਿਮੀ ਨਾਲ ਗੇਟਮੈਨ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ। ਮ੍ਰਿਤਕ ਦੀ ਪਛਾਣ ਸੁਰਿੰਦਰ ਸਿੰਘ ਦੇ ਰੂਪ 'ਚ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਗੇਟਮੈਨ ਸੁਰਿੰਦਰ ਸਿੰਘ ਪੁੱਤਰ ਪਾਲਾ ਸਿੰਘ ਵਾਸੀ ਡੇਰਾ ਬਾਬਾ ਨਾਨਕ ਹਾਲ ਵਾਸੀ ਰੇਲਵੇ ਕੁਆਰਟਰ ਗੋਹਾਵਰ ਮੰਗਲਵਾਰ ਰਾਤ ਨੂੰ ਆਪਣੀ ਡਿਊਟੀ 8 ਵਜੇ ਦੇ ਕਰੀਬ ਖਤਮ ਕਰਕੇ ਆਪਣੇ ਕੁਆਰਟਰ ਵੱਲ ਚਲਾ ਗਿਆ ਸੀ।

PunjabKesari

ਬੁੱਧਵਾਰ ਨੂੰ ਉਸ ਦੀ ਛੁੱਟੀ ਹੋਣ ਦੇ ਕਾਰਨ ਦਿਨ ਦੇ ਸਮੇਂ ਕਿਸੇ ਨੇ ਇਸ ਵੱਲ ਕੋਈ ਵੀ ਧਿਆਨ ਨਾ ਦਿੱਤਾ ਕਿ ਸੁਰਿੰਦਰ ਕੁਆਰਟਰ 'ਚ ਹੈ ਜਾਂ ਫਿਰ ਪਰਿਵਾਰ ਨੂੰ ਮਿਲਣ ਗਿਆ ਹੈ। ਬੁੱਧਵਾਰ ਦੇਰ ਰਾਤ ਨੂੰ ਵੀ ਸੁਰਿੰਦਰ ਦਿਖਾਈ ਨਾ ਦਿੱਤਾ ਤਾਂ ਘਬਰਾਏ ਉਸ ਦੇ ਸਾਥੀਆਂ ਨੇ ਉਸ ਨੂੰ ਫੋਨ ਕੀਤਾ ਤਾਂ ਸੁਰਿੰਦਰ ਨੇ ਫੋਨ ਨਾ ਚੁੱਕਿਆ। ਇਸ ਤੋਂ ਬਾਅਦ ਸਾਥੀਆਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਤਲਾਸ਼ ਦੌਰਾਨ ਕੁਆਰਟਰਾਂ 'ਚੋਂ ਕੁਝ ਹੀ ਦੂਰ ਝਾੜੀਆਂ 'ਚ ਜਦੋਂ ਸਾਥੀਆਂ ਨੇ ਲਾਸ਼ ਦੇਖੀ ਤਾਂ ਨੇੜੇ ਦੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ।

PunjabKesari


author

shivani attri

Content Editor

Related News