ਸ਼ੱਕੀ ਹਾਲਾਤ ''ਚ ਟਰੇਨ ਦੀ ਲਪੇਟ ''ਚ ਆਇਆ ਰੇਲਵੇ ਮਾਸਟਰ, ਉੱਡੇ ਚਿੱਥੜੇ

Monday, Aug 26, 2019 - 07:04 PM (IST)

ਸ਼ੱਕੀ ਹਾਲਾਤ ''ਚ ਟਰੇਨ ਦੀ ਲਪੇਟ ''ਚ ਆਇਆ ਰੇਲਵੇ ਮਾਸਟਰ, ਉੱਡੇ ਚਿੱਥੜੇ

ਜਲੰਧਰ (ਗੁਲਸ਼ਨ)— ਡਿਊਟੀ ਦੇ ਤਾਇਨਾਤ ਕਰਤਾਰਪੁਰ ਰੇਲਵੇ ਸਟੇਸ਼ਨ ਦੇ ਸਟੇਸ਼ਨ ਮਾਸਟਰ ਦੀ ਸ਼ੱਕੀ ਹਾਲਾਤ 'ਚ ਟਰੇਨ ਦੀ ਲਪੇਟ 'ਚ ਆਉਣ ਕਰਕੇ ਮੌਤ ਹੋ ਗਈ। ਅੰਮ੍ਰਿਤਸਰ-ਜਨਨਾਇਕ ਐਕਸਪ੍ਰੈੱਸ ਦੀ ਲਪੇਟ 'ਚ ਆਉਣ ਕਰਕੇ ਲਾਸ਼ ਦੇ ਚਿੱਥੜੇ ਤੱਕ ਉੱਡ ਗਏ। ਮ੍ਰਿਤਕ ਦੀ ਪਛਾਣ ਅਮਨਦੀਪ ਪੁੱਤਰ ਕਰਮ ਸਿੰਘ ਦੇ ਰੂਪ 'ਚ ਹੋਈ ਹੈ। ਮੌਕੇ 'ਤੇ ਪਹੁੰਚੀ ਜੀ. ਆਰ. ਪੀ. ਪੁਲਸ ਵੱਲੋਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਕਤ ਵਿਅਕਤੀ ਨਾਲ ਇਹ ਕੋਈ ਹਾਦਸਾ ਵਾਪਰਿਆ ਹੈ ਜਾਂ ਫਿਰ ਉਸ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ। ਪੁਲਸ ਨੂੰ ਕੋਈ ਵੀ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ। ਪੁਲਸ ਖੁਦਕੁਸ਼ੀ ਦੇ ਪਹਿਲੁ ਤੋਂ ਵੀ ਜਾਂਚ ਕਰ ਰਹੀ ਹੈ।


author

shivani attri

Content Editor

Related News