ਦੀਵਾਲੀ ਮੌਕੇ ਪਤਨੀ ਨਾਲ ਸਾਮਾਨ ਖਰੀਦ ਕੇ ਘਰ ਵਾਪਸ ਆ ਰਹੇ ਵਿਅਕਤੀ ਦੀ ਹਾਦਸੇ ’ਚ ਮੌਤ

Wednesday, Oct 26, 2022 - 03:37 PM (IST)

ਦੀਵਾਲੀ ਮੌਕੇ ਪਤਨੀ ਨਾਲ ਸਾਮਾਨ ਖਰੀਦ ਕੇ ਘਰ ਵਾਪਸ ਆ ਰਹੇ ਵਿਅਕਤੀ ਦੀ ਹਾਦਸੇ ’ਚ ਮੌਤ

ਤਰਨਤਾਰਨ (ਰਮਨ)- ਦੀਵਾਲੀ ਦੀ ਰਾਤ ਇਕ ਪਰਿਵਾਰ ’ਤੇ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਗਿਆ, ਜਦੋਂ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਸੜਕ ਹਾਦਸੇ ’ਚ ਮੌਤ ਹੋ ਗਈ। ਇਹ ਸੜਕ ਹਾਦਸਾ ਉਸ ਵੇਲੇ ਵਾਪਰਿਆ, ਜਦੋਂ ਨੌਜਵਾਨ ਆਪਣੀ ਪਤਨੀ ਨਾਲ ਬੱਚਿਆਂ ਲਈ ਦੀਵਾਲੀ ਮੌਕੇ ਖਰੀਦੋ ਫਰੋਖਤ ਕਰਨ ਉਪਰੰਤ ਘਰ ਵਾਪਸ ਰਿਹਾ ਸੀ।

ਪੜ੍ਹੋ ਇਹ ਵੀ ਖ਼ਬਰ : ਗੁਰਦਾਸਪੁਰ ’ਚ ਵਾਪਰਿਆ ਭਿਆਨਕ ਹਾਦਸਾ, ਕਾਰ ਸਵਾਰ 5 ਨੌਜਵਾਨਾਂ ’ਚੋਂ 2 ਦੀ ਮੌਤ, ਕਾਰ ਦੇ ਉੱਡੇ ਪਰਖੱਚੇ

ਮਿਲੀ ਜਾਣਕਾਰੀ ਅਨੁਸਾਰ ਹਰਮਨਦੀਪ ਸਿੰਘ (34) ਪੁੱਤਰ ਨਿਰਮਲ ਸਿੰਘ ਨਿਵਾਸੀ ਪਿੰਡ ਸ਼ਹਾਬਪੁਰ ਡਿਆਲ ਕਚਹਿਰੀਆਂ ਵਿਖੇ ਬਤੌਰ ਇਲੈਕਟ੍ਰੀਸ਼ੀਅਨ ਤਾਇਨਾਤ ਹੈ। ਦੀਵਾਲੀ ਦੀ ਸ਼ਾਮ ਆਪਣੇ ਛੋਟੇ ਬੱਚਿਆਂ ਲਈ ਬਾਜ਼ਾਰ ’ਚ ਸ਼ਾਪਿੰਗ ਕਰਨ ਉਪਰੰਤ ਪਤਨੀ ਮਨਦੀਪ ਕੌਰ ਨਾਲ ਕਾਰ ਰਾਹੀਂ ਪਿੰਡ ਪਰਤ ਰਿਹਾ ਸੀ। ਜਦੋਂ ਹਰਮਨਦੀਪ ਸ਼ਾਮ ਕਰੀਬ 7 ਵਜੇ ਪਿੰਡ ਸ਼ਹਾਬਪੁਰ ਤੋਂ ਥੋੜ੍ਹਾ ਪਿੱਛੇ ਪੁੱਜਾ ਤਾਂ ਉਸ ਦੀ ਕਾਰ ਸੜਕ ’ਤੇ ਖੜ੍ਹੀ ਓਵਰਲੋਡ ਟਰਾਲੀ ਨਾਲ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਹਰਮਨਦੀਪ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਉਸ ਦੀ ਪਤਨੀ ਜ਼ਖ਼ਮੀ ਹੋ ਗਈ। 

ਪੜ੍ਹੋ ਇਹ ਵੀ ਖ਼ਬਰ : ਪਰਿਵਾਰ ਲਈ ਆਈ 'ਕਾਲੀ ਦੀਵਾਲੀ', ਧੀ ਨੇ ਸਹੁਰੇ ਘਰ ਲਿਆ ਫਾਹਾ, 2 ਸਾਲ ਪਹਿਲਾਂ ਹੋਇਆ ਸੀ ਵਿਆਹ

ਇਸ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪਿੰਡ ਦਿਆਲ ਅਤੇ ਸ਼ਾਹਪੁਰਾ ਦੇ ਨਿਵਾਸੀਆਂ ਵੱਲੋਂ ਮੌਕੇ ’ਤੇ ਪੁੱਜ ਗਏ। ਉਨ੍ਹਾਂ ਨੇ ਕਟਰ ਦੀ ਵਰਤੋਂ ਕਰਦੇ ਹੋਏ ਹਰਮਨਦੀਪ ਦੀ ਲਾਸ਼ ਨੂੰ ਕਾਰ ਵਿਚੋਂ ਬਾਹਰ ਕੱਢ ਲਿਆ। ਇਸ ਬਾਬਤ ਜਾਣਕਾਰੀ ਦਿੰਦੇ ਹੋਏ ਪਿੰਡ ਡਿਆਲ ਦੇ ਨਿਵਾਸੀ ਨਿਸ਼ਾਨ ਸਿੰਘ, ਅਰਵਿੰਦਰ ਸਿੰਘ, ਸਾਹਿਬ ਸਿੰਘ, ਪ੍ਰੇਮ ਸਿੰਘ, ਗੁਰਮੀਤ ਸਿੰਘ ਆਦਿ ਨੇ ਦੱਸਿਆ ਕਿ ਓਵਰਲੋਡ ਟਰਾਲੀ ਕਾਰਨ ਹਰਮਨਦੀਪ ਸਿੰਘ ਦੀ ਮੌਤ ਹੋਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਆਪਣੇ ਪਿੱਛੇ ਦੋ ਛੋਟੇ ਬੱਚੇ, ਪਤਨੀ ਮਨਦੀਪ ਕੌਰ, ਬੀਮਾਰ ਪਿਤਾ ਨਿਰਮਲ ਸਿੰਘ, ਮਾਤਾ ਸੁਖਵਿੰਦਰ ਕੌਰ ਅਤੇ ਸ਼ਾਦੀਸ਼ੁਦਾ ਭੈਣ ਨੂੰ ਛੱਡ ਗਿਆ ਹੈ। 

ਪੜ੍ਹੋ ਇਹ ਵੀ ਖ਼ਬਰ : ਕਾਦੀਆਂ : ਨਸ਼ੇ ਦੀ ਓਵਰਡੋਜ਼ ਕਾਰਨ ਬੁਝਿਆ ਇਕ ਹੋਰ ਘਰ ਦਾ ਚਿਰਾਗ, ਪਿਆ ਚੀਕ ਚਿਹਾੜਾ

ਪਿੰਡ ਵਾਸੀਆਂ ਨੇ ਡਿਪਟੀ ਕਮਿਸ਼ਨਰ ਪਾਸੋਂ ਪਰਿਵਾਰ ਦੀ ਸਹਾਇਤਾ ਸਬੰਧੀ ਮੁਆਵਜ਼ੇ ਦੀ ਮੰਗ ਕੀਤੀ ਹੈ। ਮੰਗਲਵਾਰ ਸ਼ਾਮ ਮ੍ਰਿਤਕ ਦਾ ਅੰਤਿਮ ਸਸਕਾਰ ਪਿੰਡ ਵਿਚ ਕਰ ਦਿੱਤਾ ਗਿਆ। ਉਧਰ ਪੁਲਸ ਵੱਲੋਂ ਫ਼ਰਾਰ ਵਾਹਨ ਚਾਲਕ ਦੀ ਭਾਲ ਸ਼ੁਰੂ ਕਰਦੇ ਹੋਏ ਕਾਨੂੰਨੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ।


author

rajwinder kaur

Content Editor

Related News