ਨਸ਼ੇ ਦੇ ਦੈਂਤ ਨੇ ਉਜਾੜਿਆ ਘਰ, ਫਿਲੌਰ ਵਿਖੇ 2 ਸਾਲਾਂ ’ਚ ਨਿਗਲੀਆਂ ਪਰਿਵਾਰ ਦੇ 3 ਨੌਜਵਾਨਾਂ ਦੀਆਂ ਜ਼ਿੰਦਗੀਆਂ

Sunday, Jun 04, 2023 - 06:31 PM (IST)

ਨਸ਼ੇ ਦੇ ਦੈਂਤ ਨੇ ਉਜਾੜਿਆ ਘਰ, ਫਿਲੌਰ ਵਿਖੇ 2 ਸਾਲਾਂ ’ਚ ਨਿਗਲੀਆਂ ਪਰਿਵਾਰ ਦੇ 3 ਨੌਜਵਾਨਾਂ ਦੀਆਂ ਜ਼ਿੰਦਗੀਆਂ

ਫਿਲੌਰ (ਭਾਖੜੀ)-ਨਸ਼ੇ ਦੇ ਦੈਂਤ ਨੇ ਦੋ ਸਾਲਾਂ ਵਿਚ ਪਰਿਵਾਰ ਦੇ 3 ਮੈਂਬਰਾਂ ਦੀਆਂ ਜ਼ਿੰਦਗੀਆਂ ਨਿਗਲ ਲਈਆਂ ਹਨ। ਨਸ਼ੇ ਦੀ ਓਵਰਡੋਜ਼ ਨਾਲ 35 ਸਾਲਾ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੇ 3 ਛੋਟੇ ਬੇਟੇ ਹਨ। ਪਿਛਲੇ 2 ਸਾਲਾਂ ਵਿਚ ਨਸ਼ੇ ਦੀ ਓਵਰਡੋਜ਼ ਕਾਰਨ ਮ੍ਰਿਤਕ ਦੇ ਦੋ ਛੋਟੇ ਭਰਾ ਵੀ ਦਮ ਤੋੜ ਚੁੱਕੇ ਹਨ। ਘਰ ਵਿਚ ਇਕ ਵਿਧਵਾ ਮਾਂ ਅਤੇ ਮ੍ਰਿਤਕ ਦੇ 3 ਛੋਟੇ ਬੱਚੇ ਹੀ ਬਚੇ ਹਨ।

PunjabKesari

ਫਿਲੌਰ ਸ਼ਹਿਰ ਦੇ ਮੁਹੱਲਾ ਸੰਤੋਖਪੁਰਾ ਵਿਚ ਨਸ਼ੇ ਦੀ ਓਵਰਡੋਜ਼ ਨਾਲ ਸਤਨਾਮ ਸਿੰਘ 35 ਦੀ ਮੌਤ ਹੋ ਗਈ। ਸਤਨਾਮ ਸਿੰਘ ਦੀ ਬਜ਼ੁਰਗ ਵਿਧਵਾ ਮਾਤਾ ਜਸਵਿੰਦਰ ਕੌਰ ਨੇ ਦੱਸਿਆ ਕਿ ਦੇਰ ਰਾਤ ਉਸ ਦੇ ਬੇਟੇ ਨੇ ਚਿੱਟੇ ਦਾ ਟੀਕਾ ਲਾਇਆ, ਜਿਸ ਤੋਂ ਬਾਅਦ ਉਸ ਦੀ ਸਿਹਤ ਵਿਗੜਨ ਲੱਗੀ। ਉਸ ਨੇ ਬੇਟੇ ਤੋਂ ਪੁੱਛਿਆ ਕਿ ਉਸ ਨੂੰ ਕੀ ਹੋਇਆ। ਜੇਕਰ ਉਹ ਠੀਕ ਮਹਿਸੂਸ ਨਹੀਂ ਕਰ ਰਿਹਾ ਤਾਂ ਡਾਕਟਰ ਦੇ ਕੋਲ ਚਲਾ ਜਾਵੇ। ਉਹ ਇਹ ਕਹਿ ਕੇ ਆਪਣੇ ਬਿਸਤਰੇ ’ਤੇ ਲੇਟ ਗਿਆ ਕਿ ਉਹ ਥੋੜੀ ਦੇਰ ਵਿਚ ਠੀਕ ਹੋ ਜਾਵੇਗਾ। ਸਵੇਰ ਜਦੋਂ ਉਸ ਦੀ ਮਾਤਾ ਨੇ ਜਗਾਉਣ ਦਾ ਯਤਨ ਕੀਤਾ ਤਾਂ ਉਸ ਦੀ ਮੌਤ ਹੋ ਚੁੱਕੀ ਸੀ।

PunjabKesari

ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਉਸ ਦਾ ਬੇਟਾ ਰੋਜ਼ ਚਿੱਟੇ ਦਾ ਟੀਕਾ ਲਾਉਂਦਾ ਸੀ। ਉਸ ਨੇ ਬਹੁਤ ਸਮਝਾਉਣ ਦਾ ਯਤਨ ਕੀਤਾ ਪਰ ਉਹ ਨਹੀਂ ਰੁਕਿਆ। ਉਸ ਦੇ 3 ਛੋਟੇ ਬੱਚੇ ਹਨ। ਪਤਨੀ ਕੰਮ ਸਬੰਧੀ ਬਾਹਰ ਚਲੀ ਗਈ। ਨਸ਼ੇ ਦਾ ਕਹਿਰ ਉਸ ਦੇ ਪਰਿਵਾਰ ’ਤੇ ਇਸ ਤਰ੍ਹਾਂ ਢਹਿਆ ਕਿ ਉਸ ਦੇ ਪਤੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ।

ਇਹ ਵੀ ਪੜ੍ਹੋ-ਸਟ੍ਰਾਬੇਰੀ ਦੀ ਖੇਤੀ ਕਰਕੇ ਸੁਲਤਾਨਪੁਰ ਲੋਧੀ ਦਾ ਕਿਸਾਨ ਕਮਾ ਰਿਹਾ ਲੱਖਾਂ ਰੁਪਏ, ਬਣਿਆ ਹੋਰਾਂ ਲਈ ਰਾਹ ਦਸੇਰਾ

PunjabKesari

ਪਿਛਲੇ ਦੋ ਸਾਲਾਂ ਵਿਚ ਉਸ ਦੇ ਦੋ ਨੌਜਵਾਨ ਬੇਟਿਆਂ ਦੀਆਂ ਜ਼ਿੰਦਗੀਆਂ ਵਿਚ ਨਸ਼ੇ ਦੇ ਦੈਂਤ ਨੇ ਨਿਗਲ ਲਈਆਂ, ਜਿਨ੍ਹਾਂ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਹੁਣ ਉਸ ਵਿਧਵਾ ਦਾ ਬਜ਼ਰੁਗ ਹਾਲਤ ਵਿਚ ਇਹੀ ਬੇਟਾ ਸਤਨਾਮ ਹੀ ਸਹਾਰਾ ਸੀ। ਉਹ ਵੀ ਨਸ਼ੇ ਦੀ ਭੇਟ ਚੜ੍ਹ ਗਿਆ। ਘਰ ਵਿਚ ਵਿਧਵਾ ਮਾਂ ਅਤੇ ਮ੍ਰਿਤਕ ਦੇ 3 ਛੋਟੇ ਬੱਚੇ ਹੀ ਬਚੇ ਹਨ, ਉਸ ਨੂੰ ਖ਼ੁਦ ਸਮਝ ਨਹੀਂ ਆ ਰਹੀ ਕਿ ਉਹ ਇਨ੍ਹਾਂ ਬੱਚਿਆਂ ਦਾ ਬਜ਼ੁਰਗ ਹਾਲਤ ਵਿਚ ਪਾਲਣ ਪੋਸ਼ਣ ਕਿਵੇਂ ਕਰੇਗੀ। ਮ੍ਰਿਤਕ ਦੇ ਘਰ ਵਿਚ ਅਫ਼ਸੋਸ ਪ੍ਰਗਟ ਕਰਨ ਬੈਠੇ ਮੁਹੱਲਾ ਨਿਵਾਸੀਆਂ ਵਿਚ ਗਹਿਰਾ ਰੋਸ ਸੀ। ਮੁਹੱਲਾ ਨਿਵਾਸੀ ਹੰਸ ਰਾਜ ਅਤੇ ਮੁਹੱਲੇ ਦੀਆਂ ਔਰਤਾਂ ਨੇ ਦੱਸਿਆ ਕਿ ਉਨ੍ਹਾਂ ਦੇ ਵਾਰਡ ਨੰ. 2 ਅਤੇ 14 ਵਿਚ ਖੁੱਲ੍ਹੇਆਮ ਨਸ਼ਾ ਵਿਕਦਾ ਹੈ। ਜੇਕਰ ਨਸ਼ਾ ਸਮੱਗਲਰਾਂ ਦੀ ਕੋਈ ਵਿਰੋਧਤਾ ਕਰਦਾ ਹੈ ਤਾਂ ਉਹ ਧੱਕੇਸ਼ਾਹੀ ’ਤੇ ਉੱਤਰ ਆਉਂਦੇ ਹਨ। ਹੰਸ ਰਾਜ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਦਾ ਕੀ ਬਣੇਗਾ। ਜ਼ਿਆਦਾਤਰ ਨੌਜਵਾਨ ਪੜ੍ਹ ਲਿਖ ਕੇ ਵਿਦੇਸ਼ ਜਾ ਰਹੇ ਹਨ ਜੋ ਇਥੇ ਬਚੇ ਹਨ, ਉਹ ਨਸ਼ੇ ਕਰਕੇ ਦਮ ਤੋੜ ਰਹੇ ਹਨ। ਉਹ ਪ੍ਰਸ਼ਾਸਨ ਤੋਂ ਮੰਗ ਕਰਦੇ ਹਨ ਕਿ ਨਸ਼ਾ ਸਮੱਗਲਰਾਂ ’ਤੇ ਨਕੇਲ ਕੱਸੀ ਜਾਵੇ।

ਇਹ ਵੀ ਪੜ੍ਹੋ-ਯੂਕ੍ਰੇਨ ਭੇਜਣ ਲਈ ਲੈ ਲਏ ਲੱਖਾਂ ਰੁਪਏ, ਨਹੀਂ ਲੁਆਇਆ ਵੀਜ਼ਾ, ਏਜੰਟ ਦੇ ਖੁੱਲ੍ਹੇ ਭੇਤ ਨੇ ਉਡਾਏ ਪਰਿਵਾਰ ਦੇ ਹੋਸ਼

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

shivani attri

Content Editor

Related News