ਨੰਗਲ ''ਚ ਸਵਾਈਨ ਫਲੂ ਬੁਖਾਰ ਨਾਲ ਨੌਜਵਾਨ ਦੀ ਮੌਤ

08/22/2017 7:06:14 PM

ਨੰਗਲ(ਰਾਜਵੀਰ)— ਨੰਗਲ 'ਚ ਸਵਾਈਨ ਫਲੂ ਬੁਖਾਰ ਨਾਲ ਨੌਜਵਾਨ ਦੀ ਮੌਤ ਦਾ ਸਮਾਚਾਰ ਮਿਲਿਆ ਹੈ। ਮਰਨ ਵਾਲਾ ਨੌਜਵਾਨ ਸਮਾਜ ਸੇਵਾ ਦੇ ਨਾਲ ਨਾਲ ਪ੍ਰਮੁੱਖ ਸੰਸਥਾਵਾਂ ਨਾਲ ਵੀ ਜੁੜਿਆ ਹੋਇਆ ਸੀ। ਹਾਲਾਂਕਿ ਇਲਾਜ ਲਈ ਨੌਜਵਾਨ ਨੂੰ ਪੀ. ਜੀ. ਆਈ ਚੰਡੀਗੜ ਲੈ ਗਏ ਸਨ ਪਰ ਉਹ ਫਿਰ ਵੀ ਬੱਚ ਨਹੀਂ ਸਕਿਆ। 
ਨੰਗਲ ਨਗਰ ਕੌਂਸਲ 'ਚ ਸ਼ਾਮਲ ਕੀਤੇ ਗਏ ਪਿੰਡ ਕੰਚੇੜਾ ਦੇ ਰਹਿਣ ਵਾਲੇ ਸਮਾਜ ਸੇਵਕ ਨਰੇਸ਼ ਕੁਮਾਰ ਦੀ ਸਵਾਈਨ ਫਲੂ ਬੁਖਾਰ ਨਾਲ ਮੰਗਲਵਾਰ ਨੂੰ ਮੌਤ ਹੋ ਗਈ। ਨਰੇਸ਼ ਨੂੰ ਪਿਛਲੇ ਕੁਝ ਦਿਨਾਂ ਤੋਂ ਬੁਖਾਰ ਆ ਰਿਹਾ ਸੀ ਅਤੇ ਉਹ ਸਥਾਨਕ ਡਾਕਟਰਾਂ ਤੋਂ ਇਲਾਜ ਕਰਵਾਉਂਦਾ ਰਿਹਾ। ਹਾਲਤ ਠੀਕ ਨਾਂ ਹੋਣ 'ਤੇ ਉਸ ਨੂੰ ਦੋ ਦਿਨ ਪਹਿਲਾਂ ਪੀ. ਜੀ. ਆਈ ਚੰਡੀਗੜ ਲੈ ਜਾਇਆ ਗਿਆ, ਜਿੱਥੇ ਪਲੇਟਲੈਟ ਘੱਟ ਹੋ ਜਾਣ ਨਾਲ ਮੰਗਲਵਾਰ ਸਵੇਰੇ ਉਸ ਦੀ ਮੌਤ ਹੋ ਗਈ। ਉਕਤ ਮੌਤ ਦੀ ਜਾਣਕਾਰੀ ਇਥੇ ਪੁੱਜਦੇ ਹੀ ਬੜੀ ਤਦਾਦ 'ਚ ਲੋਕ ਨਰੇਸ਼ ਦੇ ਘਰ ਇੱਕਠੇ ਹੋਣ ਲੱਗ ਪਏ ਅਤੇ ਇਸ ਹਾਦਸੇ ਨੂੰ ਲੈ ਕੇ ਵੱਖ-ਵੱਖ ਚਰਚਾਵਾਂ ਇਲਾਕੇ 'ਚ ਆਏ ਸਵਾਈਨ ਫਲੂ ਬੁਖਾਰ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਹਨ। ਨਰੇਸ਼ ਕੁਮਾਰ ਇਲਾਕੇ ਦੇ ਪ੍ਰਮੁੱਖ ਧਾਰਮਿਕ ਸੰਗਠਨ ਸ਼੍ਰੀ ਰਵਿਦਾਸ ਮੰਦਰ ਕਮੇਟੀ ਦਾ ਵੀ ਮੈਂਬਰ ਸੀ ਅਤੇ ਸਮਾਜ ਸੇਵਾ ਚ ਉਸ ਦਾ ਅਹਿਮ ਯੋਗਦਾਨ ਸੀ।


Related News