ਪੰਜਾਬ ''ਚ ਦਿਲ-ਦਹਿਲਾ ਦੇਣ ਵਾਲੀ ਘਟਨਾ, ਤੇਜ਼ਧਾਰ ਹਥਿਆਰ ਨਾਲ ਗਾਂ ਦੀਆਂ ਵੱਢ ''ਤੀਆਂ ਲੱਤਾਂ
Friday, Jan 12, 2024 - 06:39 PM (IST)

ਗੜ੍ਹਦੀਵਾਲਾ (ਭੱਟੀ)-ਗੜ੍ਹਦੀਵਾਲਾ ਦੇ ਅਧੀਨ ਪੈਂਦੇ ਕੰਢੀ ਖੇਤਰ ਦੇ ਪਿੰਡ ਥਾਣਾ ਵਿਖੇ ਇਕ ਗਾਂ ਦੀਆਂ ਤੇਜ਼ਧਾਰ ਹਥਿਆਰ ਨਾਲ ਬੇਰਹਿਮੀ ਨਾਲ ਦੋਵੇਂ ਲੱਤਾਂ ਵੱਢਣ ਅਤੇ ਇਕ ਅਵਾਰਾ ਵੱਛੇ ਦੀਆਂ ਲੱਤਾਂ ਤੋੜਨ ਦਾ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਜਿਸ ਸਬੰਧੀ ਗੜ੍ਹਦੀਵਾਲਾ ਪੁਲਸ ਵੱਲੋਂ ਮਾਮਲਾ ਦਰਜ ਕਰਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਤਰਸੇਮ ਸਿੰਘ ਪੁੱਤਰ ਦਸਵੰਤ ਸਿੰਘ ਵਾਸੀ ਮੁਹੱਲਾ ਘਰੋਟਵਾਲਾ ਪਿੰਡ ਥਾਣਾ ਵੱਲੋਂ ਗੜ੍ਹਦੀਵਾਲਾ ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਨ ਦੇ ਨਾਲ-ਨਾਲ ਪੰਜ ਪਸ਼ੂਆਂ ਨੂੰ ਵੀ ਪਾਲਦਾ ਹੈ ਅਤੇ ਉਸ ਕੋਲ ਪੰਜੇ ਹੀ ਗਊਆਂ ਹਨ। ਉਸ ਨੇ ਦੱਸਿਆ ਕਿ ਉਹ ਗਊਆਂ ਦੀਆਂ ਧਾਂਰਾ ਕੱਢ ਕੇ ਸਵੇਰ ਆਪਣੇ ਨੇੜੇ ਜੰਗਲ ਵਿੱਚ ਚੁੱਗਣ ਵਾਸਤੇ ਛੱਡ ਦਿੰਦੇ ਹਾਂ ਅਤੇ ਉਹ ਚੁੱਗਣ ਉਪਰੰਤ ਸ਼ਾਮ ਨੂੰ ਵਾਪਸ ਘਰੇ ਆ ਜਾਦੀਆਂ ਹਨ।
9 ਜਨਵਰੀ ਨੂੰ 10 ਵਜੇ ਦੇ ਕਰੀਬ ਉਸ ਦੇ ਘਰ ਚਮੇਲ ਸਿੰਘ ਪੁੱਤਰ ਹੁਕਮਾਂ ਚੰਦ ਵਾਸੀ ਥਾਣਾ ਘਰ ਆਇਆ ਕਹਿੰਦਾ ਕਿ ਤੇਰੀਆਂ ਗਊਆਂ ਮੇਰੇ ਗੰਡਿਆਂ ਦਾ ਨੁਕਸਾਨ ਕਰਦੀਆਂ ਹਨ। ਇਨ੍ਹਾਂ ਨੂੰ ਸਾਂਭ ਲੈ ਸ਼ਾਮ ਨੂੰ ਮੇਰੀਆਂ ਚਾਰ ਗਊਆਂ ਘਰ ਆ ਗਈਆਂ ਪਰ ਇਕ ਗਾਂ ਵਾਪਸ ਨਹੀਂ ਆਈ, ਜਿਸ ਦੀ ਭਾਲ ਕਰਨੀ ਸ਼ੁਰੂ ਕੀਤੀ ਤਾਂ ਉਸ ਦੀ ਗਾਂ ਚਮੇਲ ਸਿੰਘ ਦੇ ਘਰ ਤੋਂ ਥੋੜ੍ਹੀ ਦੂਰ ਕਿਸੇ ਵਿਅਕਤੀ ਦੇ ਖੇਤ ਵਿੱਚ ਡਿੱਗੀ ਪਈ ਸੀ। ਜਿਸ ਦੀਆਂ ਖੱਬੇ ਪਾਸੇ ਦੀਆਂ ਦੋਵੇ ਲੱਤਾਂ ਕੱਟੀਆਂ ਹੋਈਆਂ ਸਨ ਅਤੇ ਨੇੜੇ ਇਕ ਅਵਾਰਾ ਵੱਛੇ ਦੀਆਂ ਵੀ ਲੱਤਾਂ ਤੋੜੀਆਂ ਹੋਈਆਂ ਸਨ।
ਇਹ ਵੀ ਪੜ੍ਹੋ : ਗਣਤੰਤਰ ਦਿਵਸ ਦੇ ਮੱਦੇਨਜ਼ਰ ਜਲੰਧਰ ਕਮਿਸ਼ਨਰੇਟ ਪੁਲਸ ਨੇ ਵਧਾਈ ਚੌਕਸੀ, ਅਧਿਕਾਰੀਆਂ ਨੂੰ ਦਿੱਤੇ ਇਹ ਦਿਸ਼ਾ-ਨਿਰਦੇਸ਼
ਜਿਸ ਸਬੰਧੀ ਪਤਾਜੋਈ ਕਰਨ 'ਤੇ ਉਸ ਨੂੰ ਪਤਾ ਲੱਗਾ ਕਿ ਚਮੇਲ ਸਿੰਘ ਘਰੋਂ ਫਰਾਰ ਹੈ ਅਤੇ ਉਸ ਦੀ ਗਾਂ ਦੀਆਂ ਲੱਤਾਂ ਚਮੇਲ ਸਿੰਘ ਵੱਲੋਂ ਤੇਜ਼ਧਾਰ ਹਥਿਆਰ ਨਾਲ ਬੇਰਹਿਮੀ ਨਾਲ ਕੱਟੀਆਂ ਗਈਆਂ ਹਨ ਅਤੇ ਇਕ ਵੱਛੇ ਦੀਆਂ ਲੱਤਾਂ ਤੋੜੀਆਂ ਹਨ। ਥਾਣਾ ਮੁਖੀ ਗੜ੍ਹਦੀਵਾਲਾ ਸਬ-ਇੰਸਪੈਕਟਰ ਮਲਕੀਤ ਸਿੰਘ ਅਤੇ ਏ. ਐੱਸ. ਆਈ. ਬਲਵਿੰਦਰ ਸਿੰਘ ਵੱਲੋਂ ਪੁਲਸ ਫੋਰਸ ਸਮੇਤ ਮੌਕੇ 'ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਵੈਟਰਨਰੀ ਡਾਕਟਰਾਂ ਦੀ ਟੀਮ ਬੁਲਾਕੇ ਮੱਲਮ ਪੱਟੀਆਂ ਕਰਵਾਉਣ ਉਪਰੰਤ ਵੈਟਰਨਰੀ ਹਸਪਤਾਲ ਹੁਸਿਆਰਪੁਰ ਇਲਾਜ਼ ਲਈ ਭੇਜ ਕੇ ਪੀੜ੍ਹਤ ਤਰਸੇਮ ਸਿੰਘ ਦੇ ਬਿਆਨਾਂ 'ਤੇ ਚਮੇਲ ਸਿੰਘ ਖ਼ਿਲਾਫ਼ ਧਾਰਾ 429 ਆਈ. ਪੀ. ਸੀ. ਐਨੀਮਲ ਐਕਟ 1960 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਲਾਂਬੜਾ ਵਿਖੇ ਨਹਿਰ ਕੱਢਿਓਂ ਮਿਲੀ ਔਰਤ ਦੀ ਲਾਸ਼ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਵਿਦੇਸ਼ ਨਾਲ ਜੁੜੇ ਤਾਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।