ਫਾਹਾ ਲੈਕੇ ਵਿਅਕਤੀ ਵੱਲੋਂ ਖੁਦਕੁਸ਼ੀ, ਸਕੀ ਭੂਆ ਦੇ ਦੋ ਪੁੱਤਰਾਂ ਅਤੇ ਉਨ੍ਹਾਂ ਦੀਆਂ ਪਤਨੀਆਂ ’ਤੇ ਮੁਕੱਦਮਾ ਦਰਜ

05/20/2022 3:39:53 PM

ਹਲਵਾਰਾ (ਮਨਦੀਪ) :  ਥਾਣਾ ਸੁਧਾਰ ਅਧੀਨ ਪਿੰਡ ਅਕਾਲਗੜ੍ਹ ਵਾਸੀ ਚਰਨਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਨੇ ਘਰੇਲੂ ਵੰਡ ਅਤੇ ਕਲੇਸ਼ ਤੋਂ ਤੰਗ ਆ ਕੇ ਘਰ ਵਿਚ ਹੀ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮੌਕੇ ਤੋਂ ਪੁਲਸ ਨੂੰ ਮਿਲੇ ਖ਼ੁਦਕੁਸ਼ੀ ਨੋਟ ਅਨੁਸਾਰ ਮ੍ਰਿਤਕ ਨੇ ਆਪਣੀ ਸਕੀ ਭੂਆ ਦੇ ਦੋ ਲੜਕੇ ਗੁਰਮੁਖ ਸਿੰਘ, ਕਰਮਜੀਤ ਸਿੰਘ, ਉਨ੍ਹਾਂ ਦੀਆਂ ਪਤਨੀਆਂ ਹਰਦੀਪ ਕੌਰ ਅਤੇ ਮਨਦੀਪ ਕੌਰ ਵਿਰੁੱਧ ਤੰਗ ਪ੍ਰੇਸ਼ਾਨ ਕਰਨ ਅਤੇ ਘਰੋਂ ਕੱਢਣ ਦੀਆਂ ਧਮਕੀਆਂ ਦੇਣ ਦੇ ਦੋਸ਼ ਲਾਏ ਹਨ। ਥਾਣਾ ਸੁਧਾਰ ਦੀ ਪੁਲਸ ਨੇ ਚਾਰੇ ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਲਿਆ ਸੀ ਪਰ ਐੱਸ.ਐੱਚ.ਓ ਕਿਰਨਦੀਪ ਕੌਰ ਨੇ ਜਾਂਚ ਜਾਰੀ ਹੈ ਕਹਿ ਕੇ ਪੱਤਰਕਾਰਾਂ ਨੂੰ ਕੋਈ ਜਾਣਕਾਰੀ ਦੇਣ ਤੋਂ ਨਾਂਹ ਕਰ ਦਿੱਤੀ ਅਤੇ ਥਾਣੇ ਵਿਚ ਸਮਝੌਤੇ ਦੇ ਯਤਨ ਜਾਰੀ ਸਨ।

ਸਰਕਾਰੀ ਹਸਪਤਾਲ ਸੁਧਾਰ ਵਿਚ ਆਪਣੇ ਪਤੀ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਉਡੀਕਦੀ ਕਮਲਜੀਤ ਕੌਰ ਅਤੇ ਜਾਂਚ ਅਫ਼ਸਰ ਰੁਪਿੰਦਰ ਸਿੰਘ ਅਨੁਸਾਰ ਮ੍ਰਿਤਕ ਦੇ ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਉਸ ਦੀ ਭੂਆ ਨੇ ਉਸ ਨੂੰ ਪਾਲਿਆ ਸੀ। ਮ੍ਰਿਤਕ ਦੀ ਪਤਨੀ ਦੇ ਬਿਆਨਾਂ ’ਤੇ ਭਾਰਤੀ ਦੰਡਾਵਲੀ ਦੀ ਧਾਰਾ 306 ਅਤੇ 34 ਅਧੀਨ ਕੇਸ ਦਰਜ ਕਰ ਲਿਆ ਗਿਆ ਹੈ। ਥਾਣਾ ਸੁਧਾਰ ਵਿਚ ਜਦੋਂ ਪੱਤਰਕਾਰਾਂ ਨੇ ਮੁਲਜ਼ਮਾਂ ਦੀ ਚਾਹ ਪਾਣੀ ਸੇਵਾ ਕੀਤੇ ਜਾਣਾ ਅੱਖੀਂ ਦੇਖਿਆ ਤਾ ਥਾਣਾ ਮੁਨਸ਼ੀ ਨੇ ਪੱਤਰਕਾਰਾਂ ਨਾਲ ਮਾੜਾ ਵਿਹਾਰ ਕੀਤਾ । ਉੱਧਰ ਸਰਕਾਰੀ ਹਸਪਤਾਲ ਸੁਧਾਰ ਵਿਚ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ।

 


Gurminder Singh

Content Editor

Related News