ਵਾਇਰਲ ਵੀਡੀਓ ਨੇ ਲਈ ਨੌਜਵਾਨ ਦੀ ਜਾਨ

Thursday, Sep 19, 2019 - 05:38 PM (IST)

ਵਾਇਰਲ ਵੀਡੀਓ ਨੇ ਲਈ ਨੌਜਵਾਨ ਦੀ ਜਾਨ

ਗੁਰੂਹਰਸਹਾਏ, (ਸੁਦੇਸ਼)- ਸੋਸ਼ਲ ਮੀਡੀਆ ਉਤੇ ਵਾਇਰਲ ਹੋਈ ਇਕ ਵੀਡੀਓ ਨੇ ਇਕ ਨੌਜਵਾਨ ਦੀ ਜਾਨ ਲੈ ਲਈ। ਜਾਣਕਾਰੀ ਮੁਤਾਬਕ ਪਿੰਡ ਕੋਹਰ ਸਿੰਘ ਵਾਲਾ ਦਾ ਨੌਜਵਾਨ ਵੀਰਪਾਲ ਸਿੰਘ, ਬੀਤੀ ਦਿਨੀਂ ਆਪਣੇ ਪਿੰਡ ਦੇ ਨੇੜਲੇ ਪਿੰਡ ਝਾਵਲਾ ਵਿਖੇ ਕਿਸੇ ਜ਼ਰੂਰੀ ਕੰਮ ਕਾਰਨ ਗਿਆ ਸੀ। ਇਸ ਦੌਰਾਨ ਉਕਤ ਪਿੰਡ ਵਿਚ ਵੱਡੀ ਗਿਣਤ ਵਿਚ ਨੌਜਵਾਨਾਂ ਨੇ ਉਸ ਨੂੰ ਫੜ ਕੇ ਉਸ ਦੀ ਕੁੱਟ-ਮਾਰ ਕੀਤੀ। ਨੌਜਵਾਨਾਂ ਵਲੋਂ ਕੁੱਟ-ਮਾਰ ਦੀ ਵੀਡੀਓ ਵੀ ਬਣਾਈ ਗਈ ਤੇ ਜੋ ਕਿ ਬਾਅਦ ਵਿਚ ਸ਼ੋਸਲ ਮੀਡੀਆ ਉਤੇ ਵਾਇਰਲ ਕਰ ਦਿੱਤੀ ਗਈ। ਵਾਇਰਲ ਹੋਈ ਵੀਡੀਓ ਬਾਰੇ ਜਦ ਵੀਰਪਾਲ ਸਿੰਘ ਨੂੰ ਪਤਾ ਲੱਗਾ ਤਾਂ ਉਹ ਆਪਣੀ ਬੇਇੱਜਤੀ ਮਹਿਸੂਸ ਕਰਨ ਲੱਗਾ ਤੇ ਉਸਨੇ ਜ਼ਹਿਰੀਲੀ ਦਵਾਈ ਪੀ ਲਈ। ਜਿਸ ਕਾਰਨ ਉਸਦੀ ਮੌਤ ਹੋ ਗਈ। ਪਰਿਵਾਰ ਵਲੋਂ ਸਾਰੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ, ਜਿਸ ਪਿੱਛੋਂ ਪੁਲਸ ਵਲੋਂ ਦਰਜ਼ਨ ਤੋਂ ਵੱਧ ਲੋਕਾਂ ਖਿਲਾਫ ਮਾਮਲਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। 


author

DILSHER

Content Editor

Related News