ਤੰਗ-ਪਰੇਸ਼ਾਨ ਹੋ ਕੇ ਜ਼ਹਿਰੀਲੀ ਚੀਜ਼ ਖਾਣ ਨਾਲ ਵਿਅਕਤੀ ਦੀ ਮੌਤ
Monday, Feb 24, 2025 - 05:28 PM (IST)

ਜਲਾਲਾਬਾਦ (ਬਜਾਜ, ਆਦਰਸ਼, ਜਤਿੰਦਰ) : ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਵੱਲੋਂ ਪਿੰਡ ਚੱਕ ਸੁੱਕੜ ਵਿਖੇ ਇਕ ਵਿਅਕਤੀ ਵੱਲੋਂ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰਨ ਸਬੰਧੀ 3 ਵਿਅਕਤੀਆਂ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਮਲਕੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਨਿਰਮਲ ਰਾਣੀ ਵਾਸੀ ਚੱਕ ਸੁੱਕੜ ਵਲੋਂ ਪੁਲਸ ਕੋਲ ਬਿਆਨ ਦਰਜ ਕਰਵਾਏ ਗਏ ਹਨ ਕਿ ਉਸਦੇ ਬੇਟੇ ਸੰਦੀਪ ਕੁਮਾਰ ਨੂੰ ਮੰਨਨ ਕੁਮਾਰ ਪੁੱਤਰ ਜੱਗਾ ਵਾਸੀ ਲਮੋਚੜ ਕਲਾਂ, ਕਾਕਾ ਬੇਦੀ ਪੁੱਤਰ ਗੁਰਮੀਤ ਸਿੰਘ ਵਾਸੀ ਸਬਜ਼ੀ ਮੰਡੀ ਜਲਾਲਾਬਾਦ ਅਤੇ ਅੰਕੁਰ ਕੁਮਾਰ ਵਾਸੀ ਜਲਾਲਾਬਾਦ ਮਾਨਸਿਕ ਅਤੇ ਆਰਥਿਕ ਤੌਰ 'ਤੇ ਤੰਗ-ਪਰੇਸ਼ਾਨ ਕਰਦੇ ਸਨ।
ਇਸ ਕਰ ਕੇ ਉਸਦੇ ਪੁੱਤਰ ਨੇ ਕੋਈ ਜ਼ਹਿਰੀਲੀ ਚੀਜ਼ ਪੀ ਲਈ ਹੈ ਅਤੇ ਉਸਦੀ ਮੌਤ ਹੋਈ ਹੈ। ਪੁਲਸ ਵੱਲੋਂ ਮੁੱਦਈ ਨਿਰਮਲ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਸਿਟੀ ਜਲਾਲਾਬਾਦ ਵਿਖੇ ਮੁਕੱਦਮਾ 23 ਫਰਵਰੀ ਨੂੰ ਮੰਨਨ ਕੁਮਾਰ, ਕਾਕਾ ਬੇਦੀ ਅਤੇ ਅੰਕੁਰ ਕੁਮਾਰ ਦੇ ਖ਼ਿਲਾਫ਼ ਰਜਿਸਟਰ ਕੀਤਾ ਗਿਆ ਹੈ ਅਤੇ ਪੁਲਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।