ਦਿਨ-ਦਿਹਾੜੇ ਫੈਕਟਰੀ ’ਚ ਦਾਖ਼ਲ ਹੋ ਕੇ ਵਿਅਕਤੀ ਦੀ ਕੁੱਟਮਾਰ

Wednesday, Apr 07, 2021 - 04:16 PM (IST)

ਦਿਨ-ਦਿਹਾੜੇ ਫੈਕਟਰੀ ’ਚ ਦਾਖ਼ਲ ਹੋ ਕੇ ਵਿਅਕਤੀ ਦੀ ਕੁੱਟਮਾਰ

ਨਾਭਾ (ਜੈਨ) : ਇੱਥੇ ਇਕ ਫੈਕਟਰੀ ਵਿਚ ਦਾਖ਼ਲ ਹੋ ਕੇ ਦਿਨ-ਦਿਹਾੜੇ ਇਕ ਵਿਅਕਤੀ ਦੀ ਕੁੱਟਮਾਰ ਕੀਤੀ ਗਈ। ਗੁਰਤੇਜ ਸਿੰਘ ਪੁੱਤਰ ਰਾਮ ਸਿੰਘ ਵਾਸੀ ਪਿੰਡ ਖੋਖ ਅਨੁਸਾਰ ਉਹ ਗੁਰਦਿਆਲ ਐਗਰੋ ਇੰਡਸਟਰੀਜ਼ ਅਲੌਹਰਾਂ ਖੁਰਦ ਨਾਭਾ ਵਿਖੇ ਕੰਮ ਕਰਦਾ ਹੈ। ਦੁਪਿਹਰ ਸਮੇਂ 6-7 ਵਿਅਕਤੀਆਂ ਨੇ ਫੈਕਟਰੀ ਵਿਚ ਦਾਖ਼ਲ ਹੋ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਕੁੱਟਮਾਰ ਕਾਰਨ ਸੱਟਾਂ ਵੱਜੀਆਂ।

ਥਾਣਾ ਸਦਰ ਪੁਲਸ ਨੇ ਗੁਰਤੇਜ ਸਿੰਘ ਦੇ ਬਿਆਨਾਂ ਅਨੁਸਾਰ ਦਵਿੰਦਰ ਸਿੰਘ ਪੁੱਤਰ ਜੰਗ ਸਿੰਘ, ਹਸਮੁਖ ਸਿੰਘ ਪੁੱਤਰ ਤਾਰਾ ਸਿੰਘ, ਹਸਮੁਖ ਦੇ ਚਾਚੇ ਦਾ ਲੜਕਾ (ਜੋ ਕਿ ਪਿੰਡ ਪੇਧਨ ਵਿਚ ਰਹਿੰਦਾ ਹੈ) ਅਤੇ ਤਿੰਨ ਚਾਰ ਹੋਰ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਕੁੱਟਮਾਰ ਦੇ ਕਾਰਨਾਂ ਤੇ ਰੰਜਿਸ਼ ਬਾਰੇ ਪੁਲਸ ਜਾਂਚ-ਪੜਤਾਲ ਕਰ ਰਹੀ ਹੈ। ਐਸ. ਐਚ. ਓ. ਅਨੁਸਾਰ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
 


author

Babita

Content Editor

Related News