ਪਤਨੀ ਨੂੰ ਪੇਕੇ ਘਰ ਨਾ ਲਿਜਾਣਾ ਪਤੀ ਨੂੰ ਪਿਆ ਮਹਿੰਗਾ, ਸਹੁਰਿਆਂ ਨੇ ਚਾੜ੍ਹਿਆ ਕੁਟਾਪਾ
Sunday, May 31, 2020 - 06:35 PM (IST)
ਨਵਾਂਸ਼ਹਿਰ (ਤ੍ਰਿਪਾਠੀ)— ਪਤਨੀ ਨੂੰ ਪੇਕੇ ਘਰ ਲਿਜਾਣ ਤੋਂ ਮਨ੍ਹਾ ਕਰਨ 'ਤੇ ਗੁੱਸੇ 'ਚ ਆਈ ਪਤਨੀ ਨੇ ਆਪਣੇ ਭਰਾਵਾਂ ਤੋਂ ਬੇਰਹਿਮੀ ਨਾਲ ਪਤੀ ਦੀ ਕੁੱਟਮਾਰ ਕਰਵਾ ਦਿੱਤੀ। ਹਾਲਾਂਕਿ ਦੋਹਾਂ ਦੀ 'ਲਵ ਮੈਰਿਜ' ਹੋਈ ਹੈ। ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਪਤਨੀ ਅਤੇ ਉਸ ਦੇ 2 ਭਰਾਵਾਂ ਅਤੇ ਪਿਤਾ ਸਮੇਤ 5 ਲੋਕਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ: ਜਲੰਧਰ ਨਿਗਮ ਕਰਮੀ ਦਾ ਅਨੋਖਾ ਵਿਆਹ, ਇਕ ਰੁਪਏ ਦਾ ਸ਼ਗਨ ਪਾ ਕੇ ਲੈ ਆਇਆ ਲਾੜੀ (ਤਸਵੀਰਾਂ)
ਪੇਕੇ ਘਰ ਜਾਣ ਲਿਜਾਣ ਤੋਂ ਮਨ੍ਹਾ ਕਰਨ 'ਤੇ ਚੜ੍ਹਵਾਇਆ ਕੁਟਾਪਾ
ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦਵਿੰਦਰ ਕੁਮਾਰ ਪੁੱਤਰ ਰਾਜ ਕੁਮਾਰ ਨੇ ਦੱਸਿਆ ਕਿ ਉਹ ਇਕ ਕੰਪਨੀ 'ਚ ਡਰਾਈਵਰ ਦਾ ਕੰਮ ਕਰਦਾ ਹੈ ਅਤੇ ਅਕਤੂਬਰ-2016 ਨੂੰ ਉਸ ਦੀ 'ਲਵ ਮੈਰਿਜ' ਹੋਈ ਸੀ, ਪਰ ਉਸ ਦਾ ਸਹੁਰਾ ਪੱਖ ਇਸ ਵਿਆਹ ਤੋਂ ਖੁਸ਼ ਨਹੀਂ ਸੀ। ਜਿਸ ਦੇ ਚਲਦੇ ਉਸ ਨੂੰ ਮਾਣਯੋਗ ਹਾਈਕੋਰਟ ਤੋਂ ਪ੍ਰੋਟੈਕਸ਼ਨ ਲੈਣੀ ਪਈ ਸੀ। ਉਸ ਨੇ ਦੱਸਿਆ ਕਿ ਬੀਤੀ 26 ਮਈ ਨੂੰ ਉਹ ਬੀਮਾਰ ਸੀ, ਜਿਸ ਦੇ ਚਲਦੇ ਉਸ ਨੂੰ ਗਲੂਕੋਜ਼ ਵੀ ਲਗਾਇਆ ਗਿਆ ਸੀ। ਉਸ ਨੇ ਦੱਸਿਆ ਕਿ ਉਸ ਦੀ ਪਤਨੀ ਨੇ ਉਸ ਨੂੰ ਪੇਕੇ ਘਰ ਜਾਣ ਲਈ ਕਿਹਾ ਪਰ ਉਸ ਦੀ ਸਿਹਤ ਠੀਕ ਨਾ ਹੋਣ ਦੇ ਚਲਦੇ ਉਸ ਨੇ ਆਪਣੀ ਪਤਨੀ ਨੂੰ ਜਾਣ ਤੋਂ ਮਨ੍ਹਾ ਕਰ ਦਿੱਤਾ ਸੀ। ਉਸ ਨੇ ਦੱਸਿਆ ਕਿ ਇਸ ਗੱਲ ਤੋਂ ਖਫਾ ਉਸ ਦੀ ਪਤਨੀ ਨੇ ਆਪਣੇ ਪੇਕੇ ਘਰ ਫੋਨ ਕਰਕੇ ਉਨ੍ਹਾਂ ਨੂੰ ਭੜਕਾ ਦਿੱਤਾ। ਜਿਸ ਉਪਰੰਤ ਉਸ ਦੀ ਪਤਨੀ ਦੇ 2 ਭਰਾਵਾਂ, ਪਿਤਾ ਅਤੇ ਇਕ ਹੋਰ ਨੌਜਵਾਨ ਵੱਲੋਂ ਉਸ ਦੇ ਘਰ ਆ ਕੇ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਗਈ। ਉਸ ਨੇ ਦੱਸਿਆ ਕਿ ਉਸ ਨੂੰ ਬਚਾਉਣ ਆਏ ਉਸ ਦੇ ਭਰਾ ਦੇ ਵੀ ਸੱਟਾਂ ਲੱਗੀਆਂ।
ਇਹ ਵੀ ਪੜ੍ਹੋ: ਰੇਲ ਪ੍ਰਸ਼ਾਸਨ ਨੇ ਖਿੱਚੀ ਤਿਆਰੀ, ਕੱਲ੍ਹ ਤੋਂ ਚੱਲਣਗੀਆਂ ਇਹ ਟਰੇਨਾਂ, ਇੰਝ ਹੋਵੇਗੀ ਯਾਤਰੀਆਂ ਦੀ ਐਂਟਰੀ
ਉਸ ਨੇ ਦੱਸਿਆ ਕਿ ਉਸ ਨੂੰ ਜ਼ਖਮੀ ਹਾਲਤ 'ਚ ਪਹਿਲਾਂ ਇਕ ਨਿੱਜੀ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ, ਪਰ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ। ਜਿੱਥੇ ਉਸ ਨੇ ਤੰਦਰੁਸਤ ਹੋਣ ਉਪਰੰਤ ਪੁਲਸ ਨੂੰ ਆਪਣੇ ਬਿਆਨ ਦਰਜ ਕਰਵਾਏ ਹਨ। ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਪੀੜਤ ਨੌਜਵਾਨ ਦੀ ਪਤਨੀ, 2 ਭਰਾ, ਪਿਤਾ ਅਤੇ ਇਕ ਹੋਰ ਨੌਜਵਾਨ ਦੇ ਖ਼ਿਲਾਫ਼ ਲੜਾਈ ਝਗੜੇ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਲੁਧਿਆਣਾ 'ਚ ਤੇਜ਼ੀ ਨਾਲ ਵੱਧ ਰਿਹੈ ਕੋਰੋਨਾ, 2 ਹਵਾਲਾਤੀਆਂ ਸਮੇਤ ਇਕੋ ਪਰਿਵਾਰ ਦੇ 7 ਜੀਅ ਆਏ ਪਾਜ਼ੇਟਿਵ