ਨਸ਼ਾ ਤਸਕਰਾਂ ਬਾਰੇ ਪੁਲਸ ਨੂੰ ਦੱਸਣਾ ਸ਼ਖਸ ਨੂੰ ਪਿਆ ਮਹਿੰਗਾ, ਕੱਟਿਆ ਅੰਗੂਠਾ

Thursday, Jul 18, 2019 - 05:43 PM (IST)

ਨਸ਼ਾ ਤਸਕਰਾਂ ਬਾਰੇ ਪੁਲਸ ਨੂੰ ਦੱਸਣਾ ਸ਼ਖਸ ਨੂੰ ਪਿਆ ਮਹਿੰਗਾ, ਕੱਟਿਆ ਅੰਗੂਠਾ

ਹੁਸ਼ਿਆਰਪੁਰ (ਅਮਰੀਕ)— ਨਸ਼ਾ ਤਸਕਰਾਂ ਬਾਰੇ ਦੱਸਣਾ ਇਕ ਸ਼ਖਸ ਨੂੰ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਨਸ਼ਾ ਤਸਕਰਾਂ ਨੇ ਉਕਤ ਸ਼ਖਸ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਦਿੱਤੀ। ਇੰਨਾ ਹੀ ਸਗੋਂ ਉਸ ਦਾ ਅੰਗੂਠਾ ਵੀ ਕੱਟ ਦਿੱਤਾ ਅਤੇ ਆਪਣੇ ਨਾਲ ਲੈ ਗਏ। ਹਸਪਤਾਲ 'ਚ ਜ਼ੇਰੇ ਇਲਾਜ ਪਰਵੀਨ ਕੁਮਾਰ ਨੇ ਦੱਸਿਆ ਕਿ ਉਸ ਨੇ ਨਸ਼ਾ ਤਸਕਰਾਂ ਦੇ ਬਾਰੇ ਪੁਲਸ ਨੂੰ ਇਤਲਾਹ ਦਿੱਤੀ ਸੀ। ਇਸ ਬਾਰੇ ਜਦੋਂ ਨਸ਼ਾ ਤਸਕਰਾਂ ਨੂੰ ਪਤਾ ਲੱਗਾ ਤਾਂ ਨਸ਼ਾ ਤਸਕਰਾਂ ਨੇ ਕੁੱਟਮਾਰ ਕਰ ਦਿੱਤੀ। ਬੇਰਹਿਮੀ ਨਾਲ ਕੁੱਟਮਾਰ ਕਰਨ ਤੋਂ ਬਾਅਦ ਨਸ਼ਾ ਤਸਕਰਾਂ ਨੇ ਉਸ ਦਾ ਅੰਗੂਠਾ ਵੀ ਕੱਟ ਲਿਆ ਅਤੇ ਨਾਲ ਲੈ ਗਏ। ਇਹ ਘਟਨਾ ਬੀਤੀ ਅੱਠ ਤਰੀਕ ਦੀ ਦੱਸੀ ਜਾ ਰਹੀ ਹੈ। 

PunjabKesari

ਜਾਣਕਾਰੀ ਦਿੰਦੇ ਹੋਏ ਪਰਵੀਨ ਨੇ ਦੱਸਿਆ ਕਿ ਉਹ ਬੀਤੀ 8 ਤਰੀਕ ਨੂੰ ਕਿਸੇ ਰਿਸ਼ਤੇਦਾਰ ਦੇ ਘਰੋਂ ਵਾਪਸ ਆਪਣੇ ਘਰ ਜਾ ਰਿਹਾ ਸੀ ਕਿ ਅਚਾਨਕ ਦੀਪ ਨਗਰ ਨੇੜੇ ਉਸ 'ਤੇ ਕੁਝ ਸਥਾਨਕ ਲੋਕਾਂ ਨੇ ਹਮਲਾ ਕਰ ਦਿੱਤਾ। ਉਸ ਨੇ ਦੱਸਿਆ ਕਿ ਕੁੱਟਮਾਰ ਦੌਰਾਨ ਉਕਤ ਨੌਜਵਾਨਾਂ ਨੇ ਕਿਹਾ ਕਿ ਉਸ ਨੇ ਪੁਲਸ ਨੂੰ ਉਨ੍ਹਾਂ ਬਾਰੇ ਜਾਣਕਾਰੀ ਦਿੱਤੀ ਹੈ, ਜਿਸ ਦੀ ਉਸ ਨੂੰ ਸਜ਼ਾ ਮਿਲੀ ਹੈ।

PunjabKesari

ਰਸਤੇ 'ਚ ਲਲਕਾਰਦੇ ਹੋਏ ਹਮਲਾ ਕਰ ਦਿੱਤਾ ਅਤੇ ਨਾਲ ਹੀ ਅੰਗੂਠਾ ਵੀ ਕੱਟ ਕੇ ਲੈ ਗਏ। ਪੀੜਤ ਦਾ ਕਹਿਣਾ ਹੈ ਕਿ ਉਹ ਮਜ਼ਦੂਰੀ ਕਰਦਾ ਹੈ। ਉਹ ਉਨ੍ਹਾਂ ਲੋਕਾਂ ਨੂੰ ਬੇਖੂਬੀ ਨਾਲ ਜਾਣਦਾ ਹੈ। ਉਸ ਨੇ ਦੱਸਿਆ ਕਿ ਉਹ ਸਾਰੇ ਲੰਬੇ ਸਮੇਂ ਤੋਂ ਇਸੇ ਧੰਦੇ 'ਚ ਸ਼ਾਮਲ ਹਨ। ਉਨ੍ਹਾਂ 'ਤੇ ਮਾਮਲੇ ਦੀ ਦਰਜ ਹਨ। ਮਾਡਲ ਟਾਊਨ ਦੇ ਥਾਣਾ ਇੰਚਾਰਜ ਭਰਤ ਮਸੀਹ ਨੇ ਦੱਸਿਆ ਕਿ ਉਨ੍ਹਾਂ ਨੇ ਪੀੜਤ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਗ੍ਰਿਫਤਾਰ ਹੋ ਜਾਣਗੇ।


author

shivani attri

Content Editor

Related News