ਹਨੀ ਟ੍ਰੈਪ ਦੇ ਇਸ ਮਾਮਲੇ ਨੂੰ ਜਾਣ ਹੋਵੋਗੇ ਹੈਰਾਨ, ਸ਼ਿਕਾਇਤ ਦੇਣ ਵਾਲੀ ਔਰਤ ਹੀ ਰਹੀ ਗੈਂਗ ਦੀ ਮੈਂਬਰ
Sunday, Oct 08, 2023 - 05:23 PM (IST)
ਰੂਪਨਗਰ (ਵਿਜੇ)-ਕੁੜੀਆਂ ਰਾਹੀਂ ਭੋਲੇ-ਭਾਲੇ ਲੋਕਾਂ ਨੂੰ ਹਨੀ ਟ੍ਰੈਪ ’ਚ ਫਸਾਉਣ ਦਾ ਭਾਵੇ ਕਿ ਕੋਈ ਇਕ ਮਾਮਲਾ ਨਹੀਂ ਹੈ ਪਰ ਰੂਪਨਗਰ ਪੁਲਸ ਵੱਲੋਂ ਦਰਜ ਕੀਤੇ ਗਏ ਹਨੀ ਟ੍ਰੈਪ ਦੇ ਇਕ ਮਾਮਲੇ ’ਚ ਜਿਸ ਤਰ੍ਹਾਂ ਨਾਲ ਲੋਕ ਸਾਹਮਣੇ ਆ ਰਹੇ ਹਨ, ਉਸ ਤੋਂ ਇਹ ਗੱਲ ਸਾਫ਼ ਹੋ ਰਹੀ ਹੈ ਕਿ ਵੱਡੀ ਗਿਣਤੀ ’ਚ ਲੋਕਾਂ ਨਾਲ ਕਰੋੜਾਂ ਰਪਏ ਦੀ ਠੱਗੀ ਵੱਜੀ ਹੈ।
ਆਖਰਕਾਰ ਇਹ ਹਨੀ ਟ੍ਰੈਪ ਚੱਲਦਾ ਕਿਸ ਤਰ੍ਹਾਂ ਹੈ, ਇਸ ਬਾਰੇ ਜਦੋਂ ਅਸੀਂ ਪੀੜਤ ਲੋਕਾਂ ਤੋਂ ਜਾਣਕਾਰੀ ਇਕੱਠੀ ਕੀਤੀ ਤਾਂ ਕਈ ਗੰਭੀਰ ਤੱਥ ਵੀ ਸਾਹਮਣੇ ਆਏ। ਇਸ ਹਨੀ ਟ੍ਰੈਪ ’ਚ ਪੁਲਸ ਅਧਿਕਾਰੀਆਂ ਦੀ ਸ਼ਮੂਲੀਅਤ ਵੀ ਉਜਾਗਰ ਹੋ ਰਹੀ ਹੈ, ਜਿਸ ਦੇ ਕਾਰਨ ਇਹ ਮਾਮਲਾ ਕਾਫ਼ੀ ਗੰਭੀਰ ਅਤੇ ਹਾਈਪ੍ਰੋਫਾਈਲ ਵੀ ਬਣਦਾ ਜਾ ਰਿਹਾ ਹੈ। ਰੂਪਨਗਰ ਪੁਲਸ ਨੇ ਦਿਲ ਹਰਜੀਤ ਨਾਂ ਵਿਅਕਤੀ ਨੂੰ ਕਾਬੂ ਕੀਤਾ ਹੈ ਅਤੇ ਇਸ ਦਿਲ ਹਰਜੀਤ ਖ਼ਿਲਾਫ਼ ਸ਼ਿਕਾਇਤ ਦੇਣ ਵਾਲੀ ਔਰਤ ਹਨੀ ਟ੍ਰੈਪ ’ਚ ਇਸ ਦੇ ਗੈਂਗ ਦੀ ਹੀ ਮੈਂਬਰ ਰਹੀ ਹੈ, ਜਿਸ ਨੇ ਇਸ ਸਾਰੇ ਠੱਗੀ ਦੇ ਮਾਮਲੇ ਦਾ ਭਾਂਡਾ ਭੰਨਿਆ ਹੈ। ਇਸ ਔਰਤ ਵੱਲੋਂ ਅਦਾਲਤ ’ਚ 164 ਦੇ ਬਿਆਨ ਵੀ ਦਰਜ ਕਰਵਾ ਦਿੱਤੇ ਗਏ ਹਨ ਜਦਕਿ ਪੁਲਸ ਨੇ ਦਿਲ ਹਰਜੀਤ ਨੂੰ ਤਾਂ ਗ੍ਰਿਫ਼ਤਾਰ ਕਰ ਲਿਆ ਹੈ ਪਰ ਪੀੜਤ ਲੋਕ ਦਿਲ ਹਰਜੀਤ ਦੇ ਸਾਥੀਆਂ ਅਤੇ ਮਾਮਲੇ ਨਾਲ ਸਬੰਧਤ ਪੁਲਸ ਅਧਿਕਾਰੀਆਂ ’ਤੇ ਵੀ ਕਾਰਵਾਈ ਦੀ ਮੰਗ ਕਰ ਰਹੇ ਹਨ।
ਇਹ ਵੀ ਪੜ੍ਹੋ: ਰਾਜਾ ਵੜਿੰਗ ਨੇ CM ਭਗਵੰਤ ਮਾਨ ਦੇ ਚੈਲੰਜ ਨੂੰ ਸ਼ਰਤਾਂ ਨਾਲ ਕੀਤਾ ਕਬੂਲ
ਹਨੀ ਟ੍ਰੈਪ ਦੇ ਜਾਲ ’ਚ ਫਸੇ ਲੋਕਾਂ ਨੇ ਦੱਸਿਆ ਕਿ ਦਿਲ ਹਰਜੀਤ ਨਾਮਕ ਇਹ ਵਿਅਕਤੀ ਪਹਿਲਾਂ ਉਨ੍ਹਾਂ ਦੇ ਆਰਥਿਕ ਸਾਧਨਾਂ ਦੀ ਰੈਕੀ ਕਰਵਾਉਂਦਾ ਸੀ ਅਤੇ ਫਿਰ ਕੁੜੀ ਨੂੰ ਭੇਜ ਕੇ ਉਨ੍ਹਾਂ ਨੂੰ ਆਪਣੇ ਜਾਲ ’ਚ ਫਸਾ ਲੈਂਦਾ ਸੀ ਅਤੇ ਪੁਲਸ ਨਾਲ ਮਿਲ ਕੇ ਜਬਰ-ਜ਼ਿਨਾਹ ਦੇ ਮਾਮਲੇ ਦਰਜ ਕਰਵਾ ਉਨ੍ਹਾਂ ਤੋਂ ਮੋਟੀ ਰਕਮ ਦੀ ਮੰਗ ਕਰਦਾ ਸੀ। ਇਨ੍ਹਾਂ ਲੋਕਾਂ ਨੇ ਦੱਸਿਆ ਕਿ ਕਥਿਤ ਦੋ ਐੱਸ. ਐੱਚ. ਓ. ਰੈਂਕ ਦੇ ਅਧਿਕਾਰੀ ਤਾਂ ਖ਼ੁਦ ਦਿਲ ਹਰਜੀਤ ਨੂੰ ਪੈਸੇ ਦੇਣ ਦਾ ਉਨ੍ਹਾਂ ’ਤੇ ਦਬਾਅ ਬਣਾਉਦੇਂ ਰਹੇ ਹਨ।
ਨਵਾਂਸ਼ਹਿਰ ਜ਼ਿਲ੍ਹੇ ਨਾਲ ਸਬੰਧਤ ਸ਼ਿਵ ਸੈਨਾ ਦੇ ਆਗੂ ਭਾਰਤੀ ਆਂਗਰਾ ਦੇ ਸੰਪਰਕ ’ਚ ਜਦੋਂ ਇਕ ਔਰਤ ਆਈ ਤਾਂ ਉਸ ਨੇ ਇਸ ਹਨੀ ਟ੍ਰੈਪ ਦੀ ਜਾਣਕਾਰੀ ਸਾਂਝੀ ਕੀਤੀ, ਜਿਸ ਤੋਂ ਬਾਅਦ ਭਾਰਤੀ ਆਂਗਰਾ ਨੇ ਰੋਪੜ ਦੇ ਐੱਸ. ਐੱਸ. ਪੀ. ਨੂੰ ਇਸ ਮਾਇਆ ਜਾਲ ਦੀ ਜਾਣਕਾਰੀ ਦਿੱਤੀ ਤਾਂ ਫਿਰ ਪੁਲਸ ਨੇ ਇਸ ਔਰਤ ਦੀ ਸ਼ਿਕਾਇਤ ’ਤੇ ਦਿਲ ਹਰਜੀਤ ਖ਼ਿਲਾਫ਼ ਜਬਰ-ਜ਼ਿਨਾਹ ਅਤੇ ਹੋਰ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ। ਇਸ ਔਰਤ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ’ਚ ਦੱਸਿਆ ਹੈ ਕਿ ਦਿਲ ਹਰਜੀਤ ਨੇ ਪਹਿਲਾਂ ਉਸ ਨਾਲ ਜਬਰ-ਜ਼ਿਨਾਹ ਕਰ ਉਸ ਦੀ ਵੀਡਿਓ ਬਣਾਈ ਅਤੇ ਫਿਰ ਉਸ ਦੀ ਮਜਬੂਰੀ ਦਾ ਫਾਇਦਾ ਚੁੱਕ ਕੇ ਉਸ ਨੂੰ ਹੋਰਨਾਂ ਲੋਕਾਂ ਅੱਗੇ ਸ਼ਿਕਾਰ ਬਣਾ ਕੇ ਪੇਸ਼ ਕੀਤਾ ਅਤੇ ਲੋਕਾਂ ਨਾਲ ਠੱਗੀ ਮਾਰੀ ਹੈ। ਇਸ ਸਾਰੇ ਹਨੀ ਟ੍ਰੈਪ ਦੇ ਮਾਮਲੇ ਦਿਲ ਹਰਜੀਤ ਦੇ ਨਾਲ ਕੁਝ ਹੋਰ ਹਾਈਪ੍ਰੋਫਾਈਲ ਲੋਕਾਂ ਦੇ ਨਾਂ ਵੀ ਸਾਹਮਣੇ ਆਉਣ ਦਾ ਖ਼ਦਸ਼ਾ ਹੈ। ਦੂਜੇ ਪਾਸੇ ਹਨੀ ਟ੍ਰੈਪ ਦੇ ਦੋਸ਼ਾਂ’ ਚ ਫਸੇ ਦਿਲ ਹਰਜੀਤ ਨੇ ਆਪਣੇ ਆਪ ਨੂੰ ਨਿਰਦੋਸ਼ ਦੱਸਦਿਆਂ ਕਿਹਾ ਕਿ ਪੁਲਸ ਵੱਲੋਂ ਉਸ ਨਾਲ ਧੱਕਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਨਕੋਦਰ ਬੇਅਦਬੀ ਮਾਮਲੇ ’ਚ ਨਵਾਂ ਮੋੜ, ਪੰਜਾਬ ਸਰਕਾਰ ਵੱਲੋਂ ਨਵੀਂ SIT ਗਠਿਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ