ਬਾਜ਼ਾਰ ''ਚ ਚੋਰੀ ਕਰਨ ਵਾਲੇ ਆਏ ਵਿਅਕਤੀ ਨੂੰ ਚੌਂਕੀਦਾਰ ਨੇ ਫੜ੍ਹਿਆ, ਕੀਤਾ ਪੁਲਸ ਹਵਾਲੇ
Tuesday, Jul 30, 2024 - 04:48 PM (IST)

ਖਰੜ (ਸ਼ਸ਼ੀ ਪਾਲ) : ਖਰੜ ਦੇ ਅੱਪਰ ਬਾਜ਼ਾਰ ਵਿਚ ਬੀਤੀ ਰਾਤ ਕਈ ਜਿਊਲਰਾਂ ਦੀਆਂ ਦੁਕਾਨਾਂ 'ਚ ਚੋਰੀ ਕਰਨ ਆਏ ਚੋਰ ਨੂੰ ਕਾਬੂ ਕੀਤਾ ਗਿਆ। ਇਨ੍ਹਾਂ ਦੁਕਾਨਾਂ 'ਚ ਚੌਂਕੀਦਾਰ ਨੇ ਆਪਣੀ ਚੁਸਤੀ ਨਾਲ ਇਕ ਵਿਅਕਤੀ ਨੂੰ ਕਾਬੂ ਕੀਤਾ, ਜੋ ਛੱਤ ਤੋਂ ਛਾਲ ਮਾਰ ਕੇ ਉਤਰਿਆ ਸੀ।
ਜਾਣਕਾਰੀ ਅਨੁਸਾਰ ਇਹ ਵਿਅਕਤੀ ਚੋਰੀ ਕਰਨ ਦੀ ਨੀਅਤ ਨਾਲ ਉੱਥੇ ਆਇਆ ਸੀ ਅਤੇ ਜਦੋਂ ਰੌਲਾ ਪੈ ਗਿਆਂ ਤਾਂ ਉਸ ਨੇ ਇੱਕ ਛੱਤ ਤੋਂ ਛਾਲ ਮਾਰ ਦਿੱਤੀ, ਪਰ ਚੁਸਤ ਚੌਂਕੀਦਾਰ ਨੇ ਉਸਨੂੰ ਕਾਬੂ ਕਰਕੇ ਪੁਲਸ ਦੇ ਹਵਾਲੇ ਕਰ ਦਿੱਤਾ।