ਰੇਤ ਦੀ ਭਰੀ ਨਾਜਾਇਜ਼ ਟਰੈਕਟਰ-ਟਰਾਲੀ ਸਮੇਤ ਇਕ ਗ੍ਰਿਫ਼ਤਾਰ, ਮਾਮਲਾ ਦਰਜ

Monday, Jun 10, 2024 - 04:30 PM (IST)

ਰੇਤ ਦੀ ਭਰੀ ਨਾਜਾਇਜ਼ ਟਰੈਕਟਰ-ਟਰਾਲੀ ਸਮੇਤ ਇਕ ਗ੍ਰਿਫ਼ਤਾਰ, ਮਾਮਲਾ ਦਰਜ

ਫਿਰੋਜ਼ਪੁਰ (ਖੁੱਲਰ) : ਥਾਣਾ ਸਦਰ ਫਿਰੋਜ਼ਪੁਰ ਪੁਲਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਰੇਤਾ ਦੀ ਭਰੀ ਨਾਜਾਇਜ਼ ਟਰੈਕਟਰ-ਟਰਾਲੀ ਸਮੇਤ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼  ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਹੈੱਡ ਕਾਂਸਟੇਬਲ ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਬੀਤੇ ਦਿਨ ਗਸ਼ਤ ਵਾ ਚੈਕਿੰਗ ਦੇ ਸਬੰਧ ਵਿਚ ਪਿੰਡ ਦੁਲੱਚੀ ਨੇੜੇ ਪੁੱਜੀ ਤਾਂ ਇਸ ਦੌਰਾਨ ਖ਼ਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਦੋਸ਼ੀ ਨਛੱਤਰ ਸਿੰਘ ਪੁੱਤਰ ਬਗੀਚਾ ਸਿੰਘ ਵਾਸੀ ਪਿੰਡ ਅਲੀ ਕੇ ਰੇਤਾ ਨਾਜਾਇਜ਼ ਮਾਈਨਿੰਗ ਕਰਕੇ ਵੇਚਣ ਦਾ ਆਦੀ ਹੈ।

ਜੋ ਹੁਣ ਵੀ ਟਰੈਕਟਰ ਸਮੇਤ ਟਰਾਲੀ ’ਤੇ ਰੇਤਾ ਲੋਡ ਕਰਕੇ ਲੈ ਕੇ ਆ ਰਿਹਾ ਹੈ। ਜੇਕਰ ਹੁਣੇ ਨਾਕਾਬੰਦੀ ਕੀਤੀ ਜਾਵੇ ਤਾਂ ਕਾਬੂ ਆ ਸਕਦਾ ਹੈ। ਪੁਲਸ ਪਾਰਟੀ ਵੱਲੋਂ ਨਾਕਾਬੰਦੀ ਕਰਕੇ ਦੋਸ਼ੀ ਨੂੰ ਕਾਬੂ ਕੀਤਾ ਗਿਆ ਤੇ ਮੌਕੇ ’ਤੇ 1 ਟਰੈਕਟਰ ਮਹਿੰਦਰਾ ਸਮੇਤ ਟਰਾਲੀ ਰੇਤਾ ਨਾਜਾਇਜ਼ ਨਾਲ ਭਰੀ ਬਰਾਮਦ ਹੋਈ। ਪੁਲਸ ਨੇ ਦੱਸਿਆ ਕਿ ਉਕਤ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
 


author

Babita

Content Editor

Related News