ਚਾਕੂ ਦੀ ਨੋਕ ’ਤੇ ਲੁੱਟ ਦੀ ਯੋਜਨਾ ਬਣਾਉਣ ਵਾਲਾ ਵਿਅਕਤੀ ਕਾਬੂ
Tuesday, Oct 03, 2023 - 03:25 PM (IST)

ਚੰਡੀਗੜ੍ਹ (ਸੁਸ਼ੀਲ ਰਾਜ) : ਪੁਲਸ ਨੇ ਇਕ ਨੌਜਵਾਨ ਨੂੰ ਕਾਬੂ ਕੀਤਾ, ਜੋ ਚਾਕੂ ਦਿਖਾ ਕੇ ਅਪਰਾਧਿਕ ਹਰਕਤ ਕਰਨ ਦੀ ਯੋਜਨਾ ਬਣਾ ਰਿਹਾ ਸੀ। ਫੜ੍ਹੇ ਗਏ ਮੁਲਜ਼ਮ ਦੀ ਪਛਾਣ ਅੰਸ਼ੁਲ ਵਾਸੀ ਇੰਦਰਾ ਕਾਲੋਨੀ, ਪੰਚਕੂਲਾ ਸੈਕਟਰ 17 ਵਜੋਂ ਹੋਈ ਹੈ। ਮੌਲੀਜਾਗਰਾਂ ਥਾਣਾ ਪੁਲਸ ਨੇ ਚਾਕੂ ਬਰਾਮਦ ਕਰ ਲਿਆ ਹੈ ਅਤੇ ਅਸ਼ੂਲ ਖ਼ਿਲਾਫ਼ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੌਲੀਜਾਗਰਾ ਥਾਣਾ ਇੰਚਾਰਜ ਸਤਨਾਮ ਦੀ ਅਗਵਾਈ ਹੇਠ ਪੁਲਸ ਟੀਮ ਵਿਕਾਸ ਨਗਰ ਵਿਚ ਗਸ਼ਤ ਕਰ ਰਹੀ ਸੀ।
ਟੀਮ ਨੂੰ ਸੂਚਨਾ ਮਿਲੀ ਸੀ ਕਿ ਵਿਕਾਸ ਨਗਰ ਨੇੜੇ ਇਕ ਨੌਜਵਾਨ ਲੋਕਾਂ ਨੂੰ ਚਾਕੂ ਦਿਖਾ ਕੇ ਲੁੱਟਣ ਜਾ ਰਿਹਾ ਹੈ। ਸੂਚਨਾ ਮਿਲਦਿਆਂ ਹੀ ਪੁਲਸ ਟੀਮ ਲਾਈਟ ਪੁਆਇੰਟ ਨੇੜੇ ਪੁੱਜੀ ਅਤੇ ਸ਼ੱਕੀ ਨੌਜਵਾਨ ਨੂੰ ਕਾਬੂ ਕਰ ਲਿਆ। ਕਾਬੂ ਕੀਤੇ ਮੁਲਜ਼ਮ ਅੰਸ਼ੁਲ ਵਾਸੀ ਪੰਚਕੂਲਾ ਕੋਲੋਂ ਇਕ ਚਾਕੂ ਬਰਾਮਦ ਹੋਇਆ ਹੈ। ਥਾਣਾ ਮੌਲੀਜਾਗਰਾ ਦੀ ਪੁਲਸ ਨੇ ਕੇਸ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੇ ਪੁਰਾਣੇ ਰਿਕਾਰਡ ਦੀ ਭਾਲ ਕਰਨ ’ਚ ਜੁੱਟੀ ਹੈ।