ਸਕੂਲ ਨੇੜੇ ਸ਼ਰਾਬ ਵੇਚਣ ਵਾਲਾ ਕਾਬੂ

11/22/2022 12:59:29 PM

ਚੰਡੀਗੜ੍ਹ (ਸੁਸ਼ੀਲ) : ਪੁਲਸ ਨੇ ਸਰਕਾਰੀ ਹਾਈ ਸਕੂਲ ਹੱਲੋਮਾਜਰਾ ਨੇੜਿਓਂ ਸ਼ਰਾਬ ਵੇਚਦੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਹੱਲੋਮਾਜਰਾ ਦੇ ਰਹਿਣ ਵਾਲੇ ਮੋਹਿਤ ਵਜੋਂ ਹੋਈ ਹੈ। ਤਲਾਸ਼ੀ ਦੌਰਾਨ ਮੁਲਜ਼ਮ ਕੋਲੋਂ ਇਕ ਪੇਟੀ ਸ਼ਰਾਬ ਬਰਾਮਦ ਹੋਈ। ਸੈਕਟਰ-31 ਥਾਣ ਪੁਲਸ ਨੇ ਸ਼ਰਾਬ ਬਰਾਮਦ ਕਰ ਕੇ ਉਕਤ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਸੈਕਟਰ-31 ਦੇ ਇੰਚਾਰਜ ਬਲਦੇਵ ਕੁਮਾਰ ਨੂੰ ਸੂਚਨਾ ਮਿਲੀ ਸੀ ਕਿ ਸਰਕਾਰੀ ਹਾਈ ਸਕੂਲ ਹੱਲੋਮਾਜਰਾ ਨੇੜੇ ਇਕ ਵਿਅਕਤੀ ਸ਼ਰਾਬ ਵੇਚ ਰਿਹਾ ਹੈ। ਸੂਚਨਾ ਮਿਲਦਿਆਂ ਹੀ ਮੁਲਜ਼ਮ ਨੂੰ ਕਾਬੂ ਕਰਨ ਲਈ ਟੀਮ ਗਠਿਤ ਕੀਤੀ ਗਈ। ਪੁਲਸ ਟੀਮ ਨੇ ਸਕੂਲ ਨੇੜੇ ਨਾਕਾਬੰਦੀ ਕਰ ਕੇ ਮੁਲਜ਼ਮ ਨੂੰ ਸ਼ਰਾਬ ਵੇਚਦਿਆਂ ਕਾਬੂ ਕੀਤਾ। ਪੁਲਸ ਨੇ ਮੁਲਜ਼ਮ ਮੋਹਿਤ ਕੋਲੋਂ ਸ਼ਰਾਬ ਦੀ ਇਕ ਪੇਟੀ ਬਰਾਮਦ ਕੀਤੀ।


Babita

Content Editor

Related News