ਕਪੂਰਥਲਾ ਜ਼ਿਲ੍ਹੇ 'ਚ ਪਟਾਕੇ ਵੇਚਣ ਲਈ ਥਾਵਾਂ ਨਿਰਧਾਰਿਤ! ਲੱਗੀ ਇਹ ਪਾਬੰਦੀ, 9 ਨਵੰਬਰ ਤੱਕ ਹੁਕਮ ਜਾਰੀ
Saturday, Oct 31, 2026 - 02:48 PM (IST)
ਕਪੂਰਥਲਾ (ਮਹਾਜਨ)- ਦੀਵਾਲੀ ਮੌਕੇ ਸ਼ੋਰ-ਸ਼ਰਾਬੇ, ਅੱਗ ਲੱਗਣ ਦੀਆਂ ਘਟਨਾਵਾਂ ਅਤੇ ਜਾਨੀ-ਮਾਲੀ ਨੁਕਸਾਨ ਦੇ ਖਤਰੇ ਨੂੰ ਵੇਖਦਿਆਂ ਮਾਣਯੋਗ ਅਦਾਲਤਾਂ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ਼ਿਖਾ ਭਗਤ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ-2023 ਦੀ ਧਾਰਾ 163 ਅਧੀਨ ਵਿਸ਼ੇਸ਼ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਮੁਤਾਬਕ ਨਿਰਧਾਰਤ ਥਾਵਾਂ ਤੋਂ ਇਲਾਵਾ ਹੋਰ ਕਿਸੇ ਵੀ ਥਾਂ ’ਤੇ ਪਟਾਕੇ ਵੇਚਣ, ਬਿਨਾਂ ਲਾਇਸੈਂਸ ਪਟਾਕੇ ਵੇਚਣ ਅਤੇ ਚਾਈਨੀਜ਼ ਪਟਾਕਿਆਂ ਦੀ ਸਟੋਰੇਜ, ਵੇਚਣ ਜਾਂ ਵਰਤੋਂ ’ਤੇ ਪੂਰਨ ਪਾਬੰਦੀ ਲਾਈ ਗਈ ਹੈ। ਪਟਾਕੇ ਵੇਚਣ ਲਈ ਕਪੂਰਥਲਾ ਅਧੀਨ ਬਾਬਾ ਪੀਰ ਚੌਧਰੀ ਜੀ ਦੇ ਨੇੜੇ ਗਰਾਊਂਡ ਅਤੇ ਗਰਾਊਂਡ ਬਾਬਾ ਬ੍ਰਹਮਦਾਸ ਨਡਾਲਾ ਰੋਡ (ਢਿੱਲਵਾਂ) ਨਿਰਧਾਰਿਤ ਕੀਤੇ ਗਏ ਹਨ।
ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਲਈ ਵੱਡੀ ਖ਼ਬਰ! ਹੁਣ ਇਸ ਥਾਂ 'ਤੇ ਲੱਗੇਗੀ ਪਟਾਕਾ ਮਾਰਕੀਟ, ਪਟਾਕਾ ਕਾਰੋਬਾਰੀ ਖ਼ੁਸ਼
ਫਗਵਾੜਾ 'ਚ ਅਕਾਲ ਸਟੇਡੀਅਮ ਸਤਨਾਮਪੁਰਾ, ਦੁਸਹਿਰਾ ਗਰਾਊਂਡ (ਨੇੜੇ ਗੋਲ ਚੌਕ ਹਦੀਆਬਾਦ), ਨਵੀਂ ਸਬਜ਼ੀ ਮੰਡੀ (ਹੁਸ਼ਿਆਰਪੁਰ ਰੋਡ), ਖੇਡ ਸਟੇਡੀਅਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਪੁਰਾਣਾ ਡਾਕਖਾਨਾ ਰੋਡ) ਅਤੇ ਸੋਹਨ ਸਿੰਘ ਬੰਗਾ ਮਾਰਕੀਟ (ਪਲਾਹੀ ਰੋਡ) ਨਿਸ਼ਚਿਤ ਕੀਤੇ ਹਨ। ਸੁਲਤਾਨਪੁਰ ਲੋਧੀ 'ਚ ਨਵੀਂ ਸਬਜ਼ੀ ਮੰਡੀ (ਨੇੜੇ ਸ਼ਹੀਦ ਊਧਮ ਸਿੰਘ ਚੌਕ) ਅਤੇ ਭੁੱਲਥ ਅਧੀਨ ਨਗਰ ਪੰਚਾਇਤ ਦੀ ਪਾਰਕ (ਨੇੜੇ ਵਈਂ ਪੁਲ), ਸਰਦਾਰ ਬਲਵੰਤ ਸਿੰਘ ਯਾਦਗਾਰੀ ਸਟੇਡੀਅਮ (ਨਡਾਲਾ) ਅਤੇ ਸ਼ਹੀਦ ਭਗਤ ਸਿੰਘ ਪਾਰਕ (ਬੇਗੋਵਾਲ ਰੋਡ) ਸ਼ਾਮਲ ਹਨ।
ਇਹ ਵੀ ਪੜ੍ਹੋ: ਪੰਜਾਬ: ਪਿਓ ਵੱਲੋਂ ਕਤਲ ਕੀਤੀ ਧੀ ਦੇ ਮਾਮਲੇ 'ਚ ਨਵਾਂ ਮੋੜ! ਇਸ ਵਜ੍ਹਾ ਕਰਕੇ ਕੀਤਾ ਸੀ ਕਤਲ
ਕਮਿਸ਼ਨਰ ਨਗਰ ਨਿਗਮ (ਕਪੂਰਥਲਾ/ਫਗਵਾੜਾ) ਅਤੇ ਕਾਰਜਸਾਧਕ ਅਫਸਰ (ਸੁਲਤਾਨਪੁਰ ਲੋਧੀ) ਨੂੰ ਫਾਇਰ ਬ੍ਰਿਗੇਡ ਤਿਆਰ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਹਸਪਤਾਲਾਂ, ਵਿਦਿਅਕ ਸੰਸਥਾਵਾਂ, ਅਦਾਲਤਾਂ ਅਤੇ ਧਾਰਮਿਕ ਸਥਾਨਾਂ ਦੇ 100 ਮੀਟਰ ਦੇ ਘੇਰੇ (ਸਾਈਲੈਂਸ ਜ਼ੋਨ) ’ਚ ਪਟਾਕੇ ਚਲਾਉਣ ’ਤੇ ਪਾਬੰਦੀ ਰਹੇਗੀ। ਇਹ ਹੁਕਮ 30-10-2026 ਤੋਂ 09-11-2026 ਤੱਕ ਲਾਗੂ ਰਹਿਣਗੇ।
ਇਹ ਵੀ ਪੜ੍ਹੋ: ਪੰਜਾਬ ਪੁਲਸ ਮੁਲਾਜ਼ਮ ਨੇ ਮਹਿਲਾ ਸਰਪੰਚ ਦੇ ਘਰ ਦੇ ਗੇਟ 'ਤੇ ਠੋਕ 'ਤੀ ਗੱਡੀ! ਚੱਲ ਪਈਆਂ ਗੋਲ਼ੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
