ਧਰਮ ਆਗੂਆਂ ਨਾਲ ਤਸਵੀਰ ਪਾ ਕੇ ਧਮਕੀਆਂ ਦੇਣ ਵਾਲਾ ਗ੍ਰਿਫ਼ਤਾਰ, ਪੁਲਸ ਸੁਰੱਖਿਆ ਲੈਣਾ ਸੀ ਮਕਸਦ
Thursday, Feb 18, 2021 - 09:12 AM (IST)
ਪਟਿਆਲਾ (ਬਲਜਿੰਦਰ) : ਥਾਣਾ ਕੋਤਵਾਲੀ ਇੰਸਪੈਕਟਰ ਇੰਦਰਪਾਲ ਚੌਹਾਨ ਦੀ ਅਗਵਾਈ ਹੇਠ ਪਟਿਆਲਾ ਪੁਲਸ ਵੱਲੋਂ ਵੱਖ-ਵੱਖ ਫਿਰਕਿਆਂ ’ਚ ਦੁਸ਼ਮਣੀ, ਨਫ਼ਰਤ ਪੈਦਾ ਕਰਨ ਤੇ ਸ਼ਾਂਤੀ ਭੰਗ ਕਰ ਕੇ ਸੁਰੱਖਿਆ ਲੈਣ ਦੀ ਕੋਸ਼ਿਸ਼ ਕਰਨ ਵਾਲੇ ਰਾਸ਼ਟਰੀ ਅਖ਼ਿਲ ਭਾਰਤੀ ਹਿੰਦੂ ਸੇਵਾ ਦਲ ਦੇ ਪ੍ਰਧਾਨ ਸਚਿਨ ਗੋਇਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਦੀ ਪੁਸ਼ਟੀ ਕਰਦੇ ਹੋਏ ਐੱਸ. ਪੀ. ਸਿਟੀ ਵਰੁਣ ਸ਼ਰਮਾ ਨੇ ਦੱਸਿਆ ਕਿ ਸਚਿਨ ਗੋਇਲ ਖ਼ਿਲਾਫ਼ ਥਾਣਾ ਕੋਤਵਾਲੀ ਵਿਖੇ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਬਹਿਬਲ ਕਲਾਂ ਗੋਲੀਕਾਂਡ : ‘ਉਮਰਾਨੰਗਲ' ਦੀ ਅਗਾਊਂ ਜ਼ਮਾਨਤ ’ਤੇ ਸੁਣਵਾਈ ਤੋਂ ਇਕ ਹੋਰ ਜੱਜ ਦੀ ਨਾਂਹ
ਸਚਿਨ ਗੋਇਲ ਮਥੁਰਾ ਕਾਲੋਨੀ ਦਾ ਰਹਿਣ ਵਾਲਾ ਹੈ। ਐੱਸ. ਪੀ. ਸਿਟੀ ਵਰੁਣ ਸ਼ਰਮਾ ਨੇ ਦੱਸਿਆ ਕਿ ਐੱਸ. ਐੱਚ. ਓ. ਇੰਦਰਪਾਲ ਸਿੰਘ ਚੌਹਾਨ ਪੁਲਸ ਪਾਰਟੀ ਸਮੇਤ ਛੋਟੀ ਨਦੀ ਪੁੱਲ ਸਨੌਰ ਰੋਡ ਪਟਿਆਲਾ ਨੇੜੇ ਮੌਜੂਦ ਸੀ। ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸਚਿਨ ਗੋਇਲ ਨੇ ਆਪਣੇ ਫੋਨ ’ਤੇ ਸੋਸ਼ਲ ਮੀਡੀਆ ਰਾਹੀਂ ਕਿਸੇ ਵਿਦੇਸ਼ੀ ਵਿਅਕਤੀ ਨਾਲ ਰਾਬਤਾ ਕਰ ਕੇ ਉਸ ਦਾ ਵਟ੍ਹਸਐਪ ਚਲਾਇਆ ਹੋਇਆ ਹੈ, ਜਿਸ ’ਤੇ ਉਹ ਵੱਖ-ਵੱਖ ਧਰਮਾਂ ਦੇ ਆਗੂਆਂ ਦੀਆਂ ਤਸਵੀਰਾਂ ਲਗਾ ਕੇ ਪਾਬੰਦੀਸ਼ੁਦਾ ਗਰਮ ਦਲੀ ਜੱਥੇਬੰਦੀਆਂ ਦਾ ਨਾਂ ਵਰਤ ਕੇ ਸੋਸ਼ਲ ਮੀਡੀਆ ’ਤੇ ਪੋਸਟ ਕਰਦਾ ਹੈ ਅਤੇ ਆਮ ਲੋਕਾਂ ਨੂੰ ਉਕਸਾਉਂਦਾ ਹੈ।
ਇਹ ਵੀ ਪੜ੍ਹੋ : 'ਲੁਧਿਆਣਾ' 'ਚ 'ਕਾਂਗਰਸ' ਨੂੰ ਮਿਲੀ ਵੱਡੀ ਜਿੱਤ, ਜਾਣੋ ਕਿੱਥੇ ਕਿੰਨੀਆਂ ਸੀਟਾਂ ਹਾਸਲ ਹੋਈਆਂ
ਇਸ ਵਿਅਕਤੀ ਦਾ ਅਸਲ ਮਕਸਦ ਇਸ ਤਰ੍ਹਾਂ ਦਾ ਗਲਤ ਪ੍ਰਚਾਰ ਕਰ ਕੇ ਆਪਣੇ ਲਈ ਸਰਕਾਰੀ ਸੁਰੱਖਿਆ ਲੈਣਾ ਹੈ। ਇਸ ਨੇ ਆਪਣੀ ਸੁਰੱਖਿਆ ਦੀ ਮੰਗ ਵੀ ਕੀਤੀ ਹੋਈ ਹੈ। ਇਸ ਤਰ੍ਹਾਂ ਗੈਰ-ਕਾਨੂੰਨੀ ਕੰਮਾਂ ਕਾਰਣ ਸਚਿਨ ਗੋਇਲ ਖ਼ਿਲਾਫ਼ ਉਕਤ ਮੁਕੱਦਮਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : 'ਖੰਨਾ' ਨਗਰ ਕੌਂਸਲ 'ਤੇ ਕਾਂਗਰਸ ਦਾ ਕਬਜ਼ਾ, 19 ਸੀਟਾਂ ਜਿੱਤ ਕੇ ਵਿਰੋਧੀਆਂ ਨੂੰ ਪਛਾੜਿਆ
ਉਨ੍ਹਾ ਕਿਹਾ ਕਿ ਮੁਲਜ਼ਮ ਦਾ ਪੁਲਸ ਰਿਮਾਂਡ ਹਾਸਲ ਕਰ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ