ਨਸ਼ੇ ਵਾਲੀਅਾਂ ਗੋਲੀਆਂ ਸਣੇ ਅਡ਼ਿੱਕੇ
Monday, Jul 02, 2018 - 08:15 AM (IST)
ਭਵਾਨੀਗਡ਼੍ਹ (ਵਿਕਾਸ) – ਪੁਲਸ ਨੇ ਮੋਟਰਸਾਈਕਲ ਸਵਾਰ ਇਕ ਵਿਅਕਤੀ ਨੂੰ ਵੱਡੀ ਗਿਣਤੀ ’ਚ ਨਸ਼ੇ ਵਾਲੀਅਾਂ ਗੋਲੀਆਂ ਸਣੇ ਕਾਬੂ ਕੀਤਾ ਹੈ। ਇਸ ਸਬੰਧੀ ਚਰਨਜੀਵ ਲਾਂਬਾ ਥਾਣਾ ਮੁਖੀ ਭਵਾਨੀਗਡ਼੍ਹ ਨੇ ਦੱਸਿਆ ਕਿ ਪੁਲਸ ਪਾਰਟੀ ਨੇ ਗਸ਼ਤ ਦੌਰਾਨ ਪਿੰਡ ਜੌਲੀਆਂ ਵਿਖੇ ਬੁਲਟ ਮੋਟਰਸਾਈਕਲ ਸਵਾਰ ਇਕ ਵਿਅਕਤੀ ਨੂੰ ਰੋਕ ਕੇ ਚੈੱਕ ਕਰਨ ’ਤੇ ਉਸ ਕੋਲੋਂ 100 ਪੱਤੇ ਕੁੱਲ ਇਕ ਹਜ਼ਾਰ ਨਸ਼ੇ ਵਾਲੀਅਾਂ ਗੋਲੀਅਾਂ ਬਰਾਮਦ ਕੀਤੀਅਾਂ। ਮੁਲਜ਼ਮ ਦੀ ਪਛਾਣ ਛਿੰਦਾ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਜੌਲੀਆਂ ਥਾਣਾ ਭਵਾਨੀਗਡ਼੍ਹ ਵਜੋਂ ਹੋਈ। ਪੁਲਸ ਨੇ ਬਰਾਮਦ ਗੋਲੀਆਂ ਸਣੇ ਮੋਟਰਸਾਈਕਲ ਨੂੰ ਕਬਜ਼ੇ ’ਚ ਲੈ ਕੇ ਗ੍ਰਿਫਤਾਰ ਵਿਅਕਤੀ ਨੂੰ ਮਾਮਲਾ ਦਰਜ ਕਰ ਕੇ ਅਦਾਲਤ ਵਿਚ ਪੇਸ਼ ਕੀਤਾ।
