ਫਰਾਰ ਮੁਲਜ਼ਮ ਕਾਬੂ
Friday, Jul 20, 2018 - 08:02 AM (IST)

ਅਬੋਹਰ (ਸੁਨੀਲ) - ਜ਼ਿਲੇ ਨੂੰ ਨਸ਼ਾ ਮੁਕਤ ਕਰਨ ਅਤੇ ਮਾਡ਼ੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਸੀ. ਆਈ. ਏ. ਸਟਾਫ ਪੁਲਸ ਨੇ 360 ਬੋਤਲਾਂ ਨਾਜਾਇਜ਼ ਸ਼ਰਾਬ ਦੇ ਫਰਾਰ ਮੁਲਜ਼ਮ ਪਰਮਜੀਤ ਕੁਮਾਰ ਉਰਫ ਪੰਮਾ ਪੁੱਤਰ ਕਾਲਾ ਸਿੰਘ ਵਾਸੀ ਸਰਾਭਾ ਸਿੰਘ ਨਗਰ ਅਬੋਹਰ ਨੂੰ ਗੁਪਤ ਸੂਚਨਾ ਦੇ ਆਧਾਰ ’ਤੇ ਛਾਪਾ ਮਾਰ ਕੇ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਧਿਆਨਯੋਗ ਹੈ ਕਿ ਸੀ. ਆਈ. ਏ. ਸਟਾਫ ਦੇ ਸਹਾਇਕ ਸਬ-ਇੰੰਸਪੈਕਟਰ ਸੋਮ ਪ੍ਰਕਾਸ਼ ਸ਼ਰਮਾ ਅਤੇ ਪੁਲਸ ਪਾਰਟੀ ਨੇ 20-6-2018 ਨੂੰ ਲਿੰਕ ਰੋਡ ਅਜੀਤ ਨਗਰ ਤੋਂ 360 ਬੋਤਲਾਂ ਨਾਜਾਇਜ਼ ਸ਼ਰਾਬ ਕੀਤੀ ਸੀ ਤੇ ਮੁਲਜ਼ਮ ਪਰਮਜੀਤ ਕੁਮਾਰ ਉਰਫ ਪੰਮਾ ਪੁਲਸ ਨੂੰ ਵੇਖ ਕੇ ਫਰਾਰ ਹੋ ਗਿਆ ਸੀ।