ਔਰਤ ਦੀ ਚੇਨ ਝਪਟਣ ਵਾਲਾ ਗ੍ਰਿਫਤਾਰ
Sunday, Oct 08, 2017 - 08:22 AM (IST)
ਪਟਿਆਲਾ (ਬਲਜਿੰਦਰ) - ਥਾਣਾ ਸਬਜ਼ੀ ਮੰਡੀ ਦੀ ਪੁਲਸ ਨੇ 2 ਦਿਨ ਪਹਿਲਾਂ ਇਕ ਔਰਤ ਦੀ ਚੇਨ ਖੋਹ ਕੇ ਫਰਾਰ ਹੋਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਮੁਨੀਸ਼ ਕੁਮਾਰ ਵਾਸੀ ਚੀਮਾ ਕਾਲੋਨੀ, ਪਟਿਆਲਾ ਵਜੋਂ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੈੱਸ. ਐੈੱਚ. ਓ. ਸੁਰਿੰਦਰ ਭੱਲਾ ਨੇ ਦੱਸਿਆ ਕਿ ਮੁਨੀਸ਼ ਕੁਮਾਰ ਨੇ ਆਪਣੇ ਸਾਥੀ ਵਿਨੇ ਨਾਲ ਮਿਲ ਕੇ ਰਵਿੰਦਰ ਕੌਰ ਪਤਨੀ ਜਸਮੀਤ ਸਿੰਘ ਵਾਸੀ ਰਾਘੋਮਾਜਰਾ ਦੀ ਚੇਨ ਝਪਟ ਮਾਰ ਕੇ ਖੋਹੀ ਸੀ। ਇਸ ਮਾਮਲੇ ਵਿਚ ਮੁਨੀਸ਼ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਵਿਨੇ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਇਸ ਲਈ ਪੁਲਸ ਵੱਲੋਂ ਵਾਰ-ਵਾਰ ਰੇਡ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਨੇ ਇਸ ਤੋਂ ਪਹਿਲਾਂ 26 ਮਈ ਨੂੰ ਓਮ ਬਹਾਦਰ ਪੁੱਤਰ ਈਸ਼ਵਰ ਬਹਾਦਰ ਵਾਸੀ ਕੁਆਰਟਰ ਨੰ. 169, ਬਲਾਕ 8, ਸੰਜੇ ਕਾਲੋਨੀ ਦਾ ਮੋਬਾਇਲ ਫੋਨ ਸੈਮਸੰਗ ਗਲੈਕਸੀ ਲੋਅਰ ਮਾਲ ਪਟਿਆਲਾ ਕੋਲੋਂ ਮਹਿੰਦਰਾ ਕਾਲਜ ਤੋਂ ਖੋਹਿਆ ਸੀ। ਐੈੱਸ. ਐੈੱਚ. ਓ. ਸ਼੍ਰੀ ਭੱਲਾ ਨੇ ਦੱਸਿਆ ਕਿ ਮੁਨੀਸ਼ ਤੋਂ ਖੋਹੀ ਹੋਈ ਚੇਨ, ਵਾਰਦਾਤ ਲਈ ਵਰਤਿਆ ਗਿਆ ਮੋਟਰਸਾਈਕਲ ਅਤੇ ਇਸ ਤੋਂ ਪਹਿਲਾਂ ਖੋਹਿਆ ਹੋਇਆ ਫੋਨ ਬਰਾਮਦ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁਨੀਸ਼ ਨੂੰ ਭਲਕੇ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ। ਐੈੱਸ. ਐੈੱਚ. ਓ. ਭੱਲਾ ਨੇ ਦੱਸਿਆ ਕਿ ਐੈੱਸ. ਐੈੱਸ. ਡੀ. ਡਾ. ਐੈੱਸ. ਭੂਪਤੀ, ਐੈੱਸ. ਪੀ. ਸਿਟੀ ਕੇਸਰ ਸਿੰਘ ਅਤੇ ਡੀ. ਐੈੱਸ. ਪੀ. ਸੌਰਵ ਜਿੰਦਲ ਵੱਲੋਂ ਅਜਿਹੇ ਅਨਸਰਾਂ ਖਿਲਾਫ ਕਾਰਵਾਈ ਦੇ ਸਖਤ ਹੁਕਮ ਦਿੱਤੇ ਹੋਏ ਹਨ।
