ਕੋਰੋਨਾ ਪਾਜ਼ੇਟਿਵ ਮੰਤਰੀ ਆਸ਼ੂ ਦੀ ਕੌਂਸਲਰ ਪਤਨੀ ਨੇ ਪਾਇਆ ਭੜਥੂ

Wednesday, Nov 11, 2020 - 03:07 PM (IST)

ਲੁਧਿਆਣਾ (ਨਰਿੰਦਰ) : ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਹੁਣ ਇਸ ਗੱਲ ਦੀ ਚਰਚਾ ਹੈ ਕਿ ਮੰਤਰੀ ਆਸ਼ੂ ਦੀ ਰਿਪੋਰਟ ਆਉਣ ਦੇ ਬਾਵਜੂਦ ਵੀ ਉਨ੍ਹਾਂ ਦੀ ਕੌਂਸਲਰ ਪਤਨੀ ਮਮਤਾ ਆਸ਼ੂ ਲੁਧਿਆਣਾ ਨਿਗਮ ਹਾਊਸ ਦੀ ਬੈਠਕ 'ਚ ਹਿੱਸਾ ਲੈਣ ਲਈ ਚਲੇ ਗਏ, ਜਦੋਂ ਕਿ ਨਿਯਮਾਂ ਮੁਤਾਬਕ ਮਰੀਜ਼ ਦੇ ਕਰੀਬੀ ਆਪਣਾ ਟੈਸਟ ਕਰਵਾਉਣ ਤੱਕ ਖੁਦ ਨੂੰ ਇਕਾਂਤਵਾਸ ਰੱਖਦੇ ਹਨ ਪਰ ਜਨਤਾ ਦੀ ਇਸ ਸੇਵਕ ਵੱਲੋਂ ਅਜਿਹਾ ਨਹੀਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ : PSEB ਦਾ ਐਲਾਨ : ਸਿਲੇਬਸ ਤੋਂ ਬਾਅਦ ਹੁਣ ਬਦਲੇਗਾ 'ਪ੍ਰਸ਼ਨ ਪੱਤਰਾਂ' ਦਾ ਪੈਟਰਨ

ਨਿਗਮ ਹਾਊਸ ਦੀ ਬੈਠਕ 'ਚ ਮਮਤਾ ਆਸ਼ੂ ਨੇ ਮਾਸਕ ਤਾਂ ਪਾਇਆ ਹੋਇਆ ਸੀ ਪਰ ਬੈਠਕ 'ਚ ਹੋਈ ਬਹਿਸਬਾਜ਼ੀ ਦੌਰਾਨ ਉਹ ਮਾਸਕ ਤੋਂ ਬਗੈਰ ਵਿਰੋਧੀ ਧਿਰ ਨਾਲ ਉਲਝਦੇ ਹੋਏ ਦਿਖਾਈ ਦਿੱਤੇ। ਹੁਣ ਮੰਤਰੀ ਆਸ਼ੂ ਦੀ ਰਿਪੋਰਟ ਜਨਤਕ ਹੋਣ ਤੋਂ ਬਾਅਦ ਹਾਊਸ ਦੇ ਮੈਂਬਰਾਂ ਦੀ ਚਿੰਤਾ ਵੱਧ ਗਈ ਹੈ।

ਇਹ ਵੀ ਪੜ੍ਹੋ : ਸੁਖਨਾ ਝੀਲ 'ਤੇ ਪੰਜਾਬ ਦੇ IAS ਦਾ ਚੰਡੀਗੜ੍ਹ ਦੇ ਇੰਸਪੈਕਟਰ ਨਾਲ ਪਿਆ ਪੰਗਾ, ਸੀਨੀਅਰ ਅਫ਼ਸਰਾਂ ਤੱਕ ਪੁੱਜੀ ਗੱਲ

ਲੁਧਿਆਣਾ ਨਗਰ ਨਿਗਮ ਦੇ ਮੇਅਰ, ਅਕਾਲੀ ਦਲ ਅਤੇ ਕਾਂਗਰਸ ਦੇ ਸਾਰੇ ਕੌਂਸਲਰ ਬੈਠਕ 'ਚ ਸ਼ਾਮਲ ਸਨ। ਇੱਥੇ ਸਵਾਲ ਇਹ ਹੈ ਕਿ ਮਾਸਕ ਨਾ ਪਾਉਣ 'ਤੇ ਤੁਰੰਤ ਲੋਕਾਂ ਦੇ ਚਲਾਨ ਕਰਨ ਵਾਲੀ ਪੁਲਸ ਅਤੇ ਪ੍ਰਸ਼ਾਸਨ ਕੀ ਹੁਣ ਮੰਤਰੀ ਆਸ਼ੂ ਦੀ ਪਤਨੀ ਦਾ ਚਲਾਨ ਕੱਟੇਗਾ ਜਾਂ ਫਿਰ ਉਨ੍ਹਾਂ 'ਤੇ ਕੋਈ ਕਾਰਵਾਈ ਹੋਵੇਗੀ, ਇਹ ਇਕ ਵੱਡਾ ਸਵਾਲ ਹੈ।
ਇਹ ਵੀ ਪੜ੍ਹੋ : ਦਿਲ 'ਚ ਸੁਫ਼ਨੇ ਸੰਜੋਈ ਪਰਿਵਾਰ ਸਣੇ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਮੌਤ, ਡੂੰਘੇ ਸਦਮੇ 'ਚ ਪਰਿਵਾਰ
 


Babita

Content Editor

Related News