ਮਮਦੋਟ : ਚੈੱਕ ਸਰਕਾਰ ਜੰਗਲਾਤ ਦੋਨਾ ਰਹੀਮੇ ਕੇ 'ਚ ਲੱਗੀ ਭਿਆਨਕ ਅੱਗ

06/06/2019 9:53:06 AM

ਮਮਦੋਟ (ਸੰਨੀ) - ਮਮਦੋਟ 'ਚ ਬੀਤੀ ਦੇਰ ਸ਼ਾਮ ਕਰੀਬ 7 ਵਜੇ ਸਰਹੱਦ 'ਤੇ 1086 ਏਕੜ 'ਚ ਬਣੀ ਚੈੱਕ ਸਰਕਾਰ ਜੰਗਲਾਤ ਦੋਨਾ ਰਹੀਮੇ ਕੇ (ਘੋੜਾ ਚੱਕ) ਵਿਖੇ ਭਿਆਨਕ ਅੱਗ ਲੱਗ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਗ ਲੱਗਣ ਕਾਰਨ ਚਾਰ ਤੋਂ ਪੰਜ ਏਕੜ ਵਿਚਲਾ ਜੰਗਲਾਤ ਦਾ ਰਕਬਾ ਸੜ ਕੇ ਸੁਆਹ ਹੋ ਗਿਆ ਪਰ ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਕੁਝ ਪਤਾ ਨਹੀਂ ਲੱਗਾ। ਦੱਸਣਯੋਗ ਹੈ ਕਿ ਅੱਗ ਲੱਗਣ ਦੀ ਇਸ ਘਟਨਾ ਦੇ ਢਾਈ ਘੰਟੇ ਬਾਅਦ ਵੀ ਕਿਸੇ ਨੇ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੂੰ ਨਹੀਂ ਬੁਲਾਇਆ। ਦੱਸਣਯੋਗ ਹੋਵੇਗਾ ਕਿ ਵਣ ਵਿਭਾਗ ਦੀ ਲਾਪਰਵਾਹੀ ਕਾਰਨ ਦੋ ਸਾਲਾ ਦੇ ਅੰਦਰ-ਅੰਦਰ ਇਹ ਤੀਸਰੀ ਵਾਰ ਅੱਗ ਲੱਗ ਚੁੱਕੀ ਹੈ ਪਰ ਅੱਗ ਲੱਗਣ ਦੇ ਕਾਰਨਾਂ ਦਾ ਅੱਜ ਤੱਕ ਕੁਝ ਪਤਾ ਨਹੀਂ ਲੱਗ ਸਕਿਆ ।ਉਕਤ ਲੋਕ ਬਸ 'ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲੱਗ ਗਿਆ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ“ ਕਹਿ ਕੇ ਡੰਗ ਸਾਰ ਲੈਂਦੇ ਹਨ ਪਰ ਕਰਦਾ ਕੋਈ ਕੁਝ ਨਹੀਂ।


rajwinder kaur

Content Editor

Related News