ਕਿਸਾਨੀ ਮਸਲੇ ਨੂੰ ਹੱਲ ਕਰਨ ਲਈ ਭਾਜਪਾ ਆਗੂਆਂ ਨੇ ਕੇਂਦਰ ਨੂੰ ਕੀਤੀ ਅਪੀਲ

Wednesday, Dec 02, 2020 - 03:45 PM (IST)

ਮਮਦੋਟ (ਸ਼ਰਮਾਂ): ਕਿਸਾਨ ਸੰਘਰਸ਼ ਨੂੰ ਲੈ ਕੇ ਵਿਚਾਰ ਵਟਾਂਦਰਾ ਕਰਨ ਲਈ ਭਾਜਪਾ ਮੰਡਲ ਮਮਦੋਟ ਦੀ ਇਕ ਬੈਠਕ ਗੁਰਦੇਵ ਧਵਨ ਪ੍ਰਧਾਨ ਭਾਜਪਾ ਮੰਡਲ ਮਮਦੋਟ ਦੀ ਪ੍ਰਧਾਨਗੀ ਹੇਠ ਹੋਈ। ਇਸ ਬੈਠਕ 'ਚ ਅਸ਼ੋਕ ਸਹਿਗਲ ਪ੍ਰਵਕਤਾ ਜ਼ਿਲ੍ਹਾ ਭਾਜਪਾ, ਜਗਦੀਸ਼ ਜੀ ਸੰਗਠਨ ਮੰਤਰੀ ਭਾਰਤੀ ਕਿਸਾਨ ਸੰਘ ਬਠਿੰਡਾ, ਪ੍ਰਵੀਨ ਭੋਲੇਵਾਸੀਆ ਸਾਬਕਾ ਵਾਇਸ ਚੇਅਰਮੈਨ ਮਾਰਕਿਟ ਕਮੇਟੀ ਮਮਦੋਟ, ਬਲਦੇਵ ਰਾਜ ਸ਼ਰਮਾਂ ਸਾਬਕਾ ਜ਼ਿਲ੍ਹਾ ਮੀਡੀਆ ਇਚਾਰਜ਼, ਸ਼ਿੰਦਰਪਾਲ ਸਿੰਘ ਜ਼ਿਲ੍ਹਾ ਜਰਨਲ ਸਕੱਤਰ ਭਾਜਪਾ ਯੂਵਾ ਮੋਰਚਾ ਅਤੇ ਅਸ਼ਵਨੀ ਨਾਰੰਗ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।

ਇਹ ਵੀ ਪੜ੍ਹੋ : ਕਿਸਾਨਾਂ ਦੇ ਹੱਕ 'ਚ ਪੰਜਾਬ ਹਰਿਆਣਾ ਹਾਈਕੋਰਟ ਦੇ ਵਕੀਲਾਂ ਦਾ ਵੱਡਾ ਐਲਾਨ, ਇੰਝ ਕਰਨਗੇ ਕਾਨੂੰਨੀ ਮਦਦ

ਇਸ ਮੌਕੇ ਭਾਜਪਾ ਆਗੂਆਂ ਨੇ ਕੇਂਦਰ ਸਰਕਾਰ ਅੱਗੇ ਅਪੀਲ ਕੀਤੀ ਕਿ ਪਿਛਲੇ ਦੋ ਮਹੀਨਿਆਂ ਤੋਂ ਸੂਬੇ ਦੇ ਕਿਸਾਨ ਰੇਲਵੇ ਲਾਈਨਾਂ, ਟੋਲ ਪਲਾਜ਼ਿਆਂ, ਰਿਲਾਇੰਸ ਦੇ ਪੈਟਰੋਲ ਪੰਪਾਂ 'ਤੇ ਰਾਤ-ਦਿਨ ਸ਼ਾਂਤਮਈ ਧਰਨਾ ਦੇ ਰਹੇ ਕਿਸਾਨਾਂ ਦੀਆ ਮੰਗਾਂ ਨੂੰ ਹਮਦਰਦੀ ਨਾਲ ਵਿਚਾਰ ਕਰਦੇ ਹੋਏ ਇਹ ਕਿਸਾਨੀ ਮਸਲੇ ਹੱਲ ਕਰਨੇ ਚਾਹੀਦੇ ਹਨ ਕਿਉਂਕਿ ਜੇਕਰ ਸਾਰੇ ਦੇਸ਼ ਦਾ ਅੰਨਦਾਤਾ ਕਿਸਾਨ ਹੀ ਸੜਕਾਂ ਤੇ ਰੁਲਦਾ ਰਿਹਾ ਤਾਂ ਉਹ ਪੂਰੇ ਦੇਸ਼ ਦਾ ਢਿੱਡ ਕਿਵੇਂ ਭਰ ਸਕੇਗਾ। ਉਨ੍ਹਾਂ ਕਿਹਾ ਕਿ ਇੱਥੇ ਹੀ ਬਸ ਨਹੀ ਕਿਸਾਨਾਂ ਵਲੋ ਦਿੱਲੀ ਚੱਲੋ ਕਿਸਾਨ ਅੰਦੋਲਨ ਤਹਿਤ ਪਿੱਛਲੇ ਇਕ ਹਫ਼ਤੇ ਤੋਂ ਦਿੱਲੀ ਦੀਆਂ ਵੱਖ-ਵੱਖ ਸੜਕਾਂ 'ਤੇ ਆਪਣੀਆਂ ਹੱਕੀ ਮੰਗਾਂ ਲਈ ਸ਼ਾਂਤਮਈ ਰੋਸ ਮੁਜਾਹਰੇ ਕੀਤੇ ਜਾ ਰਹੇ ਹਨ ਪਰ ਕੇਂਦਰ ਦੀ ਸਰਕਾਰ ਵਲੋਂ ਇਸਦਾ ਕੋਈ ਵੀ ਹੱਲ ਅਜੇ ਤੱਕ ਨਹੀਂ ਕੱਢਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਸੂਬਾ ਪੰਜਾਬ ਪੂਰੀ ਤਰ੍ਹਾਂ ਕਿਸਾਨੀ 'ਤੇ ਨਿਰਭਰ ਹੋਣ ਕਰਕੇ ਪੰਜਾਬ ਦੇ ਹਰੇਕ ਵਸਨੀਕ ਦਾ ਕਾਰੋਬਾਰ ਕਿਸਾਨੀ ਨਾਲ ਸਬੰਧਤ ਹੈ ਅਤੇ ਸਮੁੱਚੇ ਦੇਸ਼ ਦੇ ਲੋਕਾਂ ਦਾ ਢਿੱਡ ਭਰ ਰਿਹਾ ਹੈ । ਜਦ ਕਿ ਬਹੁ ਗਿਣਤੀ ਲੋਕਾਂ ਦੇ ਕਾਰੋਬਾਰ ਵੀ ਸਿੱਧੇ ਜਾਂ ਅਸਿੱਧੇ ਤੌਰ 'ਤੇ ਕਿਸਾਨੀ ਨਾਲ ਜੁੜੇ ਹੋਏ ਹਨ।  ਇਸ ਲਈ ਅਸੀਂ ਸਮੂਹ ਭਾਜਪਾਂ ਦੇ ਵਰਕਰ ਅਤੇ ਅਹੁਦੇਦਾਰ ਕੇਂਦਰ ਸਰਕਾਰ ਪਾਸੋਂ ਮੰਗ ਕਰਦੇ ਹਾਂ ਕਿ ਇਨ੍ਹਾਂ ਕਿਸਾਨੀ ਜਿਨਸਾਂ ਦੀ ਐੱਮ.ਐੱਸ.ਪੀ. ਸਰਕਾਰੀ ਮੰਡੀਕਰਨ ਅਤੇ ਸਮਰਥਨ ਮੁੱਲ ਤੋਂ ਘੱਟ ਕੀਮਤ 'ਤੇ ਫ਼ਸਲ ਖ਼ਰੀਦ ਰੋਕਣ ਲਈ ਕਿਸਾਨ ਪੱਖੀ ਕਾਨੂੰਨ ਲਿਆਂਦਾ ਜਾਵੇ ਤਾਂ ਜੋ ਇਨ੍ਹਾਂ ਕਿਸਾਨੀ ਮਸਲਿਆਂ ਦਾ ਹੱਲ ਜਲਦੀ ਤੋਂ ਜਲਦੀ ਹੋ ਸਕੇ। 

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਹੈਵਾਨੀਅਤ : ਘਰ 'ਚ ਇਕੱਲੀ ਜਨਾਨੀ ਨਾਲ ਜਬਰ-ਜ਼ਿਨਾਹ, ਰੌਲਾ ਪਾਉਣ 'ਤੇ ਮੂੰਹ 'ਚ ਤੁੰਨ੍ਹਿਆ ਕੱਪੜਾ


Baljeet Kaur

Content Editor

Related News