ਹੁਣ ਮਲੋਟ 'ਚ ਡਾਕਟਰ ਨੇ ਲਗਾਏ ਆਪਣੇ ਘਰ ਸਿੱਧੂ ਅਤੇ ਇਮਰਾਨ ਦੇ ਪੋਸਟਰ

11/08/2019 2:56:51 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮਲੋਟ ਦੇ ਡਾ.ਬਲਜੀਤ ਸਿੰਘ ਨੇ ਆਪਣੇ ਘਰ 'ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਸਾਬਕਾ ਕੈਬਿਨਟ ਮੰਤਰੀ ਨਵਜੋਤ ਸਿੱਧੂ ਦੇ ਪੋਸਟਰ ਆਪਣੀ ਫੋਟੋ ਲਗਾ ਕੇ ਲਾਏ ਹੋਏ ਹਨ। ਲਾਏ ਗਏ ਇਨ੍ਹਾਂ ਪੋਸਟਰਾਂ 'ਚ ਉਨ੍ਹਾਂ ਨੇ“ਕਰਤਾਰਪੁਰ ਲਾਂਘਾ ਖੁੱਲ੍ਹਵਾਉਣ ਲਈ ਨਵਜੋਤ ਸਿੰਘ ਸਿੱਧੂ ਅਤੇ ਇਮਰਾਨ ਖਾਨ ਨੂੰ ਹੀਰੋ ਦੱਸਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਕੰਮ ਦਾ ਕ੍ਰੈਡਿਟ ਇਨ੍ਹਾਂ ਦੋਵਾਂ ਤੋਂ ਇਲਾਵਾ ਕਿਸੇ ਹੋਰ ਨੂੰ ਨਹੀਂ ਦਿੱਤਾ ਜਾ ਸਕਦਾ। ਸਿੱਧੂ ਅਤੇ ਇਮਰਾਨ ਇਕ ਦੂਜੇ ਦੇ ਪੱਕੇ ਮਿੱਤਰ ਹਨ, ਜਿਨ੍ਹਾਂ ਨੇ ਆਪਣੀ ਦੋਸਤੀ ਨਿਭਾਈ ਹੈ। ਇਮਰਾਨ ਖਾਨ ਦੀ ਦਿਲੀ ਖੁਵਾਇਸ਼ ਸੀ ਕਿ ਹਿੰਦੂਸਤਾਨ ਅਤੇ ਪਾਕਿਸਤਾਨ ਦੇ ਆਪਸੀ ਰਿਸ਼ਤੇ ਚੰਗੇ ਅਤੇ ਵਧਿਆ ਹੋਣ। ਦੋਵੇਂ ਦੇਸ਼ਾਂ 'ਚ ਦੁਸ਼ਮਨੀ ਭੁੱਲ ਕੇ ਆਪਸੀ ਭਾਈਚਾਰਕ ਸਾਂਝ ਕਾਇਮ ਹੋ ਜਾਵੇ।

PunjabKesari

ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘਾ ਖੁੱਲ੍ਹਣ ਨਾਲ ਪੂਰੇ ਸਿੱਖ ਜਗਤ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਦੇਸ਼-ਵਿਦੇਸ਼ 'ਚ ਵਸਦੇ ਸਿੱਖ ਭਾਈਚਾਰੇ ਦੇ ਲੋਕ ਹੁਣ ਉਸ ਸਥਾਨ 'ਤੇ ਬਣੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਸਕਣਗੇ, ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜਿੰਦਗੀ ਦਾ ਆਖਿਰਲਾ ਸਮਾਂ ਬਤੀਤ ਕੀਤਾ ਸੀ। ਡਾ. ਬਲਜੀਤ ਸਿੰਘ ਨੇ ਕਿਹਾ ਕਿ ਮੈਂ ਇਸ ਸ਼ੁਭ ਕੰਮ ਲਈ ਸਿੱਧੂ ਅਤੇ ਇਮਰਾਨ ਖਾਨ ਨੂੰ ਹੀਰੋ ਮੰਨਦਾ ਹਾਂ ਅਤੇ ਸਿੱਧੂ ਦੀ ਸਪੋਰਟ ਵੀ ਕਰਦਾ ਹਾਂ। ਸੋਸ਼ਵ ਵਰਕਰ ਹੋਣ ਦੇ ਨਾਤੇ ਮੈਂ ਇਸ ਪੋਸਟਰ ਨੂੰ ਆਪਣੇ ਘਰ 'ਚ ਲਗਾਇਆ ਹੈ। ਉਨ੍ਹਾਂ ਕਿਹਾ ਕਿ ਉਹ ਪੇਸ਼ੇ ਤੋਂ ਪੰਜਾਬੀ ਵਿਸ਼ੇ ਦੇ ਪ੍ਰੋਫੈਸਰ ਹਨ ਪਰ ਉਹ ਕਦੇ-ਕਦੇ ਆਰਟੀਕਲ ਵੀ ਲਿਖਦੇ ਹਨ, ਜੋ ਵੱਖ-ਵੱਖ ਅਖਬਾਰ 'ਚ ਛਾਪੇ ਜਾਂਦੇ ਹਨ। ਉਨ੍ਹਾਂ ਨੇ ਡਬਲ ਐੱਮ.ਏ ਕਰਨ ਦੇ ਨਾਲ-ਨਾਲ ਵਕਾਲਤ ਵੀ ਪਾਸ ਕੀਤੀ ਹੋਈ ਹੈ। ਉਹ ਕਾਂਗਰਸ ਪਾਰਟੀ ਨਾਲ ਵੀ ਜੁੜੇ ਹੋਏ ਹਨ।


rajwinder kaur

Content Editor

Related News