ਮਲੋਟ ਦੀ ਕਮਲਪ੍ਰੀਤ ਨੇ ਬੀਬੀਆਂ ਦੀ ਡਿਸਕਸ ਥ੍ਰੋ ’ਚ ਕੌਮੀ ਰਿਕਾਰਡ ਬਣਾ ਕਿ ਟੋਕੀਓ ਓਲੰਪਿਕ ਲਈ ਕੀਤਾ ਕੋਟਾ ਹਾਸਲ
Sunday, Mar 21, 2021 - 06:02 PM (IST)
ਮਲੋਟ (ਜੁਨੇਜਾ): ਮਲੋਟ ਨੇੜੇ ਪਿੰਡ ਕਬਰਵਾਲਾ ਦੀ ਕਮਲਪ੍ਰੀਤ ਕੌਰ ਨੇ ਮਹਿਲਾ ਡਿਸਕਸ ਥ੍ਰੋ ਵਿਚ ਨਵਾਂ ਕੀਰਤੀਮਾਨ ਸਥਾਪਤ ਕਰਕੇ ਟੋਕੀਓ ਵਿਚ ਹੋਣ ਜਾ ਰਹੀਆਂ ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰ ਲਿਆ ਹੈ। ਜਿਸ ਨੂੰ ਲੈ ਕੇ ਉਸਦੇ ਪਰਿਵਾਰ ਅਤੇ ਪਿੰਡ ਤੋਂ ਇਲਾਵਾ ਪੂਰੇ ਇਲਾਕੇ ਵਿਚ ਖੁਸ਼ੀ ਦੀ ਲਹਿਰ ਹੈ। ਕਲਮਪ੍ਰੀਤ ਕੌਰ ਨੇ ਸ਼ੁੱਕਰਵਾਰ ਨੂੰ ਫੈਡਰੇਸ਼ਨ ਕੱਪ ਸੀਨੀਅਰ ਨੈਸ਼ਨਲ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਔਰਤਾਂ ਦੀ ਡਿਸਕਸਪ ਥ੍ਰੋ ਵਿਚ ਭਾਰਤ ਦੀ ਪਹਿਲੀ ਨੈਸ਼ਨਲ ਰਿਕਾਰਡ ਰੱਖਣ ਵਾਲੀ ਕ੍ਰਿਸ਼ਨਾ ਪੂਨੀਆ ਦਾ 64.76 ਦਾ ਨੈਸ਼ਨਲ ਰਿਕਾਰਡ ਤੋੜ 95.06 ਮੀਟਰ ਦਾ ਨਵਾਂ ਰਿਕਾਰਡ ਬਣਾ ਦਿੱਤਾ ਹੈ। ਇਸ ਤੋਂ ਬਾਅਦ ਕਲਮਪ੍ਰੀਤ ਨੇ ਨਾ ਸਿਰਫ ਆਪਣਾ ਨਵਾਂ ਨੈਸ਼ਨਲ ਰਿਕਾਰਡ ਬਣਾਇਆ ਸਗੋਂ ਉਲੰਪਿਕ ਲਈ ਨਿਰਧਾਰਤ ਅੰਕਾਂ ਨੂੰ ਪਾਰ ਕਰਕੇ ਟੋਕੀਆਂ ਵਿਚ ਹੋਣ ਜਾ ਰਹੀਆਂ ਓਲੰਪਿਕ ਵਿਚ ਆਪਣਾ ਕੋਟਾ ਰਾਖਵਾਂ ਕਰ ਲਿਆ ਹੈ।
ਇਹ ਵੀ ਪੜ੍ਹੋ ਨਸ਼ੇ ਦਾ ਕਹਿਰ, ਸਮਰਾਲਾ ’ਚ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਓਵਰਡੋਜ਼ ਨਾਲ ਮੌਤ
ਖੁਸ਼ ਹੈ ਪਰਿਵਾਰ : ਕਬਰਵਾਲਾ ਵਿਖੇ 25 ਸਾਲ ਪਹਿਲਾਂ ਸਧਾਰਨ ਕਿਸਾਨ ਕੁਲਦੀਪ ਸਿੰਘ ਦੇ ਘਰ ਮਾਤਾ ਰਜਿੰਦਰ ਕੌਰ ਦੇ ਕੁਖੋਂ ਜਨਮੀ ਇਸ ਹੋਣਹਾਰ ਤੇ ਪੂਰੇ ਦੇਸ਼ ਨੂੰ ਮਾਣ ਹੋ ਗਿਆ ਹੈ। ਕਮਲਪ੍ਰੀਤ ਦੇ ਪਿਤਾ ਕੁਲਦੀਪ ਸਿੰਘ ਪੁੱਤਰ ਗੁਰਬਖਸ਼ ਸਿੰਘ ਨੇ ਦੱਸਿਆ ਕਿ ਉਹ ਆਪਣੇ ਭਰਾ ਪ੍ਰਭਦਿਆਲ ਸਿੰਘ ਨਾਲ ਰਲ ਕਿ ਖੇਤੀ ਕਰਦੇ ਹਨ ਅਤੇ ਸਾਂਝੇ ਪਰਿਵਾਰ ਵਿਚ ਉਨ੍ਹਾਂ ਨੇ 7 ਕਿੱਲਿਆ ਦੀ ਵਾਹੀ ਤੋਂ ਹੁਣ 25 ਏਕੜ ਜ਼ਮੀਨ ਬਣਾ ਲਈ ਹੈ।ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਆਪਣੀ ਧੀ ਤੇ ਮਾਣ ਹੈ।
ਇਹ ਵੀ ਪੜ੍ਹੋ: 2022 ’ਚ ਪੰਜਾਬ ’ਚ ‘ਆਪ’ ਨੂੰ ਜਿਤਾਓ, 2024 ’ਚ ਕੇਜਰੀਵਾਲ ਬਣਨਗੇ ਪ੍ਰਧਾਨ ਮੰਤਰੀ : ਬਲਜਿੰਦਰ ਕੌਰ
ਪੱਤਰਕਾਰਾਂ ਨਾਲ ਫੋਨ ਤੇ ਗੱਲ ਕਰਦਿਆਂ ਕਮਲਪ੍ਰੀਤ ਕੌਰ ਨੇ ਦੱਸਿਆ ਕਿ ਮੁਢਲੀ ਪੜ੍ਹਾਈ ਪਿੰਡ ਅਤੇ 10ਵੀਂ ਦੀ ਪੜ੍ਹਾਈ ਦੌਰਾਨ ਬਾਬਾ ਈਸ਼ਰ ਸਿੰਘ ਸਕੂਲ ਕੱਟਿਆਵਾਲੀ ਵਿਖੇ ਕੀਤੀ ਜਿਥੇ ਸਕੂਲ ਵੱਲੋਂ ਉਹ ਜ਼ਿਲ੍ਹੇ ਵਿਚੋਂ ਮੋਹਰੀ ਰਹਿਣ ਪਿੱਛੋਂ ਸਟੇਟ ਪੱਧਰ ਤੇ ਚੌਥਾ ਸਥਾਨ ਹਾਸਿਲ ਕੀਤਾ। ਉਸਨੇ ਪਲੱਸ ਟੂ ਦਸਮੇਸ਼ ਗਰਲਜ਼ ਸੀਨੀਅਰ ਸੰਕੈਡਰੀ ਸਕੂਲ ਬਾਦਲ ਤੋਂ ਕੀਤੀ। ਜਿਥੇ ਸਾਈ (ਸਪੋਰਟਸ ਅਥਾਰਟੀ ਆਫ਼ ਇੰਡੀਆ) ਵਿਚ ਤਿਆਰੀ ਦੌਰਾਨ ਉਸਦੀ ਗੇਮ ਕੋਚ ਪ੍ਰਿਤਪਾਲ ਕੌਰ ਮਾਰੂ ਦੀ ਨਜ਼ਰ ਵਿਚ ਚੜ੍ਹ ਗਈ। ਇਸ ਤੋਂ ਬਾਅਦ ਸਾਈ ਬਾਦਲ ਵਿਖੇ ਹੀ ਉਸਦੀ ਕੋਚ ਰਾਖੀ ਤਿਆਗੀ ਨੇ ਉਸਨੂੰ ਟ੍ਰੇਂਡ ਕੀਤਾ। ਹੁਣ ਉਹ ਰੇਲਵੇਂ ਵਿਭਾਗ ਵਿਚ ਪਟਿਆਲਾ ਤਾਇਨਾਤ ਹੈ।
ਇਹ ਵੀ ਪੜ੍ਹੋ: ਬਾਘਾਪੁਰਾਣਾ ’ਚ ‘ਆਪ’ ਦਾ ਕਿਸਾਨ ਮਹਾ-ਸੰਮੇਲਨ, ਕੈਪਟਨ ਤੇ ਅਕਾਲੀਆਂ ਨੂੰ ਰਗੜੇ
ਕਮਲਪ੍ਰੀਤ ਕੌਰ ਨੇ ਦੱਸਿਆ 2018 ਦੀਆਂ ਏਸ਼ੀਅਨ ਖੇਡਾਂ ਵਿਚ ਉਹ ਬੈਕ ਇੰਜਰੀ ਅਤੇ ਵੈਦਰ ਕਰਕੇ ਕੁਆਲੀਫਾਈ ਨਹੀਂ ਕਰ ਸਕੀਂ ਅਤੇ ਉਸਦਾ ਮਨ ਗੇਮ ਛੱਡਣ ਨੂੰ ਕੀਤਾ ਪਰ ਉਸਦੇ ਕੋਚਾਂ ਵੱਲੋਂ ਦਿੱਤੀ ਸਲਾਹ ਅਤੇ ਗਾਇਡੈਂਸ ਕਰਕੇ ਉਸਨੇ ਫਿਰ ਤਿਆਰੀ ਕੀਤੀ ਅਤੇ ਹੁਣ ਉਸਦਾ ਮਕਸਦ ਦੇਸ਼ ਲਈ ਓਲੰਪਿਕ ਵਿਚੋਂ ਮੈਡਲ ਜਿੱਤਣਾ ਹੈ। ਉਹ ਚਾਹੁੰਦੀ ਹੈ ਦੇਸ਼ ਦਾ ਨਾਮ ਰੋਸ਼ਨ ਕਰੇ ।
ਬਾਦਲ ਨੇ ਫੋਨ ਤੇ ਕੈਪਟਨ ਨੇ ਟਵੀਟ ਕਰਕੇ ਦਿੱਤੀ ਵਧਾਈ- ਉਸਦੇ ਕੌਮੀ ਬਣਾਏ ਰਿਕਾਰਡ ਤੋਂ ਬਾਅਦ ਜਿਥੇ ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਵਧਾਈ ਦੀਆਂ ਪੋਸਟਾਂ ਪਾਈਆਂ ਹਨ ਉਥੇ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਫੋਨ ਕਰਕੇ ਵਧਾਈ ਦਿੱਤੀ ਅਤੇ ਹਰ ਤਰ੍ਹਾਂ ਦੀ ਸੰਭਵ ਸਹਾਇਤਾ ਦਾ ਵੀ ਭਰੋਸਾ ਦਿੱਤਾ। ਪੰਜਾਬ ਦੇ ਮੁੱਖ ਮੰਤਰੀ ਨੇ ਸਿਰਫ ਟਵੀਟ ਕਰਕੇ ਵਧਾਈ ਦਿੱਤੀ ਹੈ।
ਇਹ ਵੀ ਪੜ੍ਹੋ:ਕੈਪਟਨ ਸਾਹਿਬ! ਕੀ ਕੋਰੋਨਾ ਇਕੱਲਾ ਪੰਜਾਬ ’ਚ ਘੁੰਮ ਰਿਹਾ ਹੈ ਚੋਣਾਂ ਵਾਲੇ ਸੂਬੇ ਪੱਛਮੀ ਬੰਗਾਲ ’ਚ ਨਹੀਂ