ਮੱਲਾਂਵਾਲਾ ਕਾਂਡ : ਕੋਹਾੜ ਦੀ ਅਗਵਾਈ ’ਚ ਅਕਾਲੀਆਂ ਨੇ ਗਿੱਦੜਵਿੰਡੀ ਪੁੱਲ ’ਤੇ ਲਾਇਆ ਧਰਨਾ

12/08/2017 2:18:24 PM

ਲੋਹੀਆਂ ਖਾਸ/ਸ਼ਾਹਕੋਟ (ਮਨਜੀਤ, ਅਰੁਣ)- ਮੱਲਾਂਵਾਲਾ 'ਚ ਅਕਾਲੀ ਦਲ ਅਤੇ ਕਾਂਗਰਸ ਵਰਕਰਾਂ ਵਿਚਕਾਰ ਹੋਈ ਫਾਇਰਿੰਗ ਅਤੇ ਪੱਥਰਬਾਜ਼ੀ ਤੋਂ ਬਾਅਦ ਅਕਾਲੀਆਂ 'ਤੇ ਮਾਮਲਾ ਦਰਜ ਕਰਨ ਦੇ ਵਿਰੋਧ 'ਚ ਅਕਾਲੀ ਦਲ ਦੇ ਜ਼ਿਲਾ ਜਲੰਧਰ ਦੇਹਾਤੀ ਦੇ ਪ੍ਰਧਾਨ ਅਤੇ ਸ਼ਾਹਕੋਟ ਹਲਕਾ ਵਿਧਾਇਕ ਅਜੀਤ ਸਿੰਘ ਕੋਹਾੜ ਦੀ ਅਗਵਾਈ ਵਿਚ ਅੱਜ ਦੇਰ ਸ਼ਾਮ ਅਕਾਲੀਆਂ ਵਲੋਂ ਗਿੱਦੜਵਿੰਡੀ ਪੁੱਲ ’ਤੇ ਧਰਨਾ ਲਗਾ ਦਿੱਤਾ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਾਂਗਰਸ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਤਰਨਤਾਰਨ ਦੇ ਹਰੀ ਕੇ ਪੱਤਣ ਵਿਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਅਕਾਲੀ ਵਰਕਰਾਂ ਨੇ ਕਾਂਗਰਸ ਸਰਕਾਰ ਵਿਰੁੱਧ ਧਰਨਾ ਲਗਾਇਆ ਹੋਇਆ ਹੈ।


Related News