ਮਲੇਸ਼ੀਆਂ ''ਚ ਭੇਦਭਰੇ ਹਾਲਾਤ ''ਚ ਪੰਜਾਬੀ ਦੀ ਮੌਤ

Monday, Mar 18, 2019 - 07:21 PM (IST)

ਮਲੇਸ਼ੀਆਂ ''ਚ ਭੇਦਭਰੇ ਹਾਲਾਤ ''ਚ ਪੰਜਾਬੀ ਦੀ ਮੌਤ

ਬਰੇਟਾ/ ਮਾਨਸਾ,(ਬਾਂਸਲ) : ਪਰਿਵਾਰ ਦੀ ਵਿੱਤੀ ਹਾਲਤ ਸੁਧਾਰਨ ਦੇ ਮਕਸਦ ਨਾਲ ਨੇੜਲੇ ਪਿੰਡ ਕਿਸ਼ਨਗੜ੍ਹ ਤੋਂ ਮਲੇਸ਼ੀਆ ਗਏ ਵੀਹ ਸਾਲਾਂ ਪੰਜਾਬੀ ਨੌਜਵਾਨ ਬਲਕਾਰ ਸਿੰਘ ਦੀ ਭੇਦਭਰੇ ਹਾਲਾਤ 'ਚ ਮੌਤ ਹੋ ਜਾਣ ਦਾ ਸਮਾਚਾਰ ਹੈ । ਦੋ ਭਰਾਵਾਂ 'ਚੋਂ ਛੋਟੇ ਭਰਾ ਨੌਜਵਾਨ ਬਲਕਾਰ ਸਿੰਘ ਨੇ 8 ਮਹੀਨੇ ਪਹਿਲਾਂ ਘਰ ਦੇ ਹਾਲਾਤ ਸੁਧਾਰਨ ਲਈ ਵਿਦੇਸ਼ੀ ਧਰਤੀ ਮਲੇਸ਼ੀਆ ਜਾ ਕੇ ਮਿਹਨਤ ਮਜ਼ਦੂਰੀ ਸ਼ੁਰੂ ਕੀਤੀ। ਕਈ ਮਹੀਨੇ ਤੋਂ ਬਾਅਦ ਫਰਵਰੀ ਮਹੀਨੇ 'ਚ ਘਰ ਵਾਪਸ ਪਰਤਿਆ ਤੇ ਮਹੀਨਾ ਭਰ ਮਾਂ-ਬਾਪ ਕੋਲ ਗੁਜ਼ਾਰ ਕੇ 9 ਮਾਰਚ ਨੂੰ ਹੀ ਵਾਪਸ ਮਲੇਸ਼ੀਆ ਪਰਤਿਆ ਸੀ ਕਿ ਗਿਆਰਾਂ ਮਾਰਚ ਨੂੰ ਉਸ ਦੀ ਲਾਸ਼ ਮਲੇਸ਼ੀਆ ਵਾਲੇ ਘਰ ਵਿਖੇ ਮਿਲੀ ਸੀ। ਹਾਲਾਂਕਿ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਬਲਕਾਰ ਦੀ ਮੌਤ ਦੀ ਖਬਰ ਮਿਲਦਿਆਂ ਹੀ ਪਰਿਵਾਰ 'ਚ ਸੋਗ ਦੀ ਲਹਿਰ ਫੈਲ ਗਈ। ਮ੍ਰਿਤਕ ਦੇ ਪਿਤਾ ਰਾਮਫਲ ਸਿੰਘ ਨੇ ਦੱਸਿਆ ਕਿ ਕੁੱਝ ਮਹੀਨੇ ਪਹਿਲਾਂ ਬਲਕਾਰ ਸਿੰਘ ਮਲੇਸ਼ੀਆ ਗਿਆ ਸੀ ਤੇ ਹੁਣ ਕੁੱਝ ਦਿਨ ਪਹਿਲਾਂ ਹੀ ਵਾਪਸ ਗਿਆ ਸੀ ਕਿ 11 ਮਾਰਚ ਨੂੰ ਬਲਕਾਰ ਦੇ ਸਾਥੀਆਂ ਵੱਲੋਂ ਉਨ੍ਹਾਂ ਨੂੰ ਬਲਕਾਰ ਦੀ ਮੌਤ ਦੀ ਸੂਚਨਾ ਦਿੱਤੀ ਗਈ ਹੈ। ਪਰ ਉਨ੍ਹਾਂ ਨੂੰ ਘਟਨਾ ਦੇ ਕਾਰਨਾਂ ਬਾਰੇ ਕੁੱਝ ਵੀ ਜਾਣਕਾਰੀ ਨਹੀਂ ਹੈ।


author

Deepak Kumar

Content Editor

Related News