ਪੰਜਾਬੀ ਮੁੰਡੇ ਨਾਲ ਲਵ ਮੈਰਿਜ ਕਰਕੇ ਪੰਜਾਬ ਆਈ ਕੁੜੀ, ਰੋਂਦੀ ਨੇ ਚੂੜੀਆਂ ਨਾਲ ਵੱਢੀਆਂ ਨਾੜਾਂ

08/31/2015 12:16:17 PM

ਫਗਵਾੜਾ-ਮਲੇਸ਼ੀਆ ਤੋਂ 5 ਸਾਲ ਪਹਿਲਾਂ ਪੰਜਾਬ ਦੇ ਮੁੰਡੇ ਨਾਲ ਵਿਆਹ ਕਰਵਾ ਕੇ ਇੱਥੇ ਆਈ ਕੁੜੀ ਨੇ ਆਪਣੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਹੱਥਾਂ ''ਚ ਪਾਈਆਂ ਚੂੜੀਆਂ ਨਾਲ ਹੀ ਆਪਣੀਆਂ ਨਾੜਾਂ ਵੱਢ ਲਈਆਂ, ਜਿਸ ਤੋਂ ਬਾਅਦ ਪਤੀ ਨੇ ਬੇਹੋਸ਼ੀ ਦੀ ਹਾਲਤ ''ਚ ਉਸ ਨੂੰ ਸਿਵਲ ਹਸਪਤਾਲ ਭਰਤੀ ਕਰਾਇਆ।
ਜਾਣਕਾਰੀ ਮੁਤਾਬਕ ਮਲੇਸ਼ੀਆ ਦੀ ਰਹਿਣ ਵਾਲੀ ਮਾਨਸੀ ਨੇ ਦੱਸਿਆ ਕਿ 5 ਸਾਲ ਪਹਿਲਾਂ ਬ੍ਰਹਮਪੁਰਾ ਦਾ ਰਹਿਣ ਵਾਲਾ ਜਸਵਿੰਦਰ ਲੇਬਰ ਦੇ ਸਿਲਸਿਲੇ ''ਚ ਮਲੇਸ਼ੀਆ ਗਿਆ ਸੀ, ਜਿੱਥੇ ਮਾਨਸੀ ਨੇ ਉਸ ਨਾਲ ਲਵ ਮੈਰਿਜ ਕਰ ਲਈ ਅਤੇ ਪੰਜਾਬ ਆਪਣੇ ਸਹੁਰੇ ਘਰ ਆ ਗਈ। ਮਾਨਸੀ ਦੇ ਸਹੁਰਿਆਂ ਨੇ ਦੋਹਾਂ ਨੂੰ ਆਪਣੇ ਘਰ ਤਾਂ ਵਾੜ ਲਿਆ ਪਰ ਕੋਈ ਬੋਲਚਾਲ ਨਹੀਂ ਰੱਖੀ। 
ਸਹੁਰੇ ਮਾਨਸੀ ਨੂੰ ਤਾਅਨੇ ਮਾਰਦੇ ਸਨ ਕਿ ਉਹ ਨਾ ਤਾਂ ਦਾਜ ਲੈ ਕੇ ਆਈ ਹੈ ਅਤੇ ਨਾ ਹੀ ਉਸ ਦਾ ਵਿਆਹ ਧੂਮਧਾਮ ਨਾਲ ਹੋਇਆ ਹੈ। ਮਾਨਸੀ ਦਾ ਕਹਿਣਾ ਹੈ ਕਿ ਉਸ ਦੇ ਮਾਤਾ-ਪਿਤਾ ਨਹੀਂ ਹਨ ਅਤੇ ਉਸ ਦੇ ਸਹੁਰੇ ਵੀ ਉਸ ਦੀ ਅਤੇ ਉਸ ਦੇ ਪਤੀ ਦੀ ਕਈ ਵਾਰ ਕੁੱਟਮਾਰ ਕਰ ਚੁੱਕੇ ਹਨ। ਸਹੁਰਿਆਂ ਵਲੋਂ ਵਾਰ-ਵਾਰ ਕੁੱਟਮਾਰ ਕਰਨ ਤੋਂ ਤੰਗ ਆ ਕੇ ਹੀ ਉਸ ਨੇ ਆਪਣੀਆਂ ਹੱਥ ਦੀਆਂ ਨਾੜਾਂ ਵੱਢ ਲਈਆਂ, ਜਿਸ ਤੋਂ ਬਾਅਦ ਉਸ ਦੇ ਪਤੀ ਨੇ ਉਸ ਨੂੰ ਸਿਵਲ ਹਸਪਤਾਲ ਭਰਤੀ ਕਰਾਇਆ ਹੈ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Babita Marhas

News Editor

Related News