ਮਿੱਟੀ ਦੇ ਦੀਵੇ ਤਿਆਰ ਕਰਕੇ ਲੋਕਾਂ ਨੂੰ ਵੰਡਣ ਨਾਲ ਮਿਲਦਾ ਹੈ ਸਕੂਨ, ਵਧਦਾ ਹੈ ਆਪਸੀ ਪਿਆਰ

Monday, Nov 02, 2020 - 06:06 PM (IST)

ਮਿੱਟੀ ਦੇ ਦੀਵੇ ਤਿਆਰ ਕਰਕੇ ਲੋਕਾਂ ਨੂੰ ਵੰਡਣ ਨਾਲ ਮਿਲਦਾ ਹੈ ਸਕੂਨ, ਵਧਦਾ ਹੈ ਆਪਸੀ ਪਿਆਰ

ਭਗਤਾ ਭਾਈ (ਪਰਮਜੀਤ ਢਿੱਲੋਂ) - ਭਾਵੇਂ ਅੱਜ ਦੇ ਬਦਲਵੇਂ ਯੁੱਗ ਵਿਚ ਇਲੈਕਟਰਾਨਿਕ ਲੜੀਆਂ ਨੇ ਦੀਵਿਆਂ ਦੀ ਥਾਂ ਲੈ ਲਈ ਹੈ ,ਪਰ ਫਿਰ ਵੀ ਜੋ ਰੌਣਕ ਦੀਵਾਲੀ ਦੀਆਂ ਖੁਸ਼ੀਆਂ ਵੇਲੇ ਦੀਵਿਆਂ ਨਾਲ ਮਿਲਦੀ ਹੈ ਉਹ ਬਿਜਲੀ ਵਾਲੀਆਂ ਲੜੀਆਂ ਵਿਚ ਨਹੀਂ। ਨੇੜਲੇ ਪਿੰਡ ਸਿਰੀਏ ਵਾਲਾ ਪਰਜਾਪਤ ਅਮਰਜੀਤ ਸਿੰਘ ਅਤੇ ਉਸ ਦੇ ਪਰਿਵਾਰ ਨੇ ਜਗਬਾਣੀ ਨਾਲ ਆਪਣੀ ਗੱਲਬਾਤ ਸਾਂਝੀ ਕਰਦਿਆਂ ਦੱਸਿਆ ਕਿ ਉਹ ਪਹਿਲੀਆਂ ਪੀੜ੍ਹੀਆਂ ਤੋਂ ਹੀ ਦੀਵੇ ਬਣਾ ਕੇ ਦੀਵਾਲੀ ਤੋਂ ਪਹਿਲਾਂ ਲੋਕਾਂ ਦੇ ਘਰਾਂ ਵਿਚ ਵੰਡਣ ਦਾ ਕੰਮ ਕਰਦੇ ਹਨ ਅਤੇ ਵਰਤਾਂ ਦੇ ਸਮੇਂ ਕਰੂਏ ਯਾਨੀ ਕੁੱਜੀਆਂ ਆਦਿ ਵੀ ਘਰਾਂ ਵਿਚ ਫੇਰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਵੀ ਲੋਕਾਂ ਵਿਚ ਮੁੜ ਮਿੱਟੀ ਦੇ ਬਣਾਏ ਦੀਵਿਆਂ ਦਾ ਰੁਝਾਨ ਵੱਧ ਗਿਆ ਹੈ ਕਿਊਂਕਿ ਲੋਕਾਂ ਦਾ ਕਹਿਣਾ ਹੈ ਕਿ ਪਿੰਡ ਵਾਸੀਆਂ ਦੇ ਬਣਾਏ ਮਿੱਟੀ ਦੇ ਦੀਵਿਆਂ ਤੋਂ ਪਿਆਰ ਅਤੇ ਆਪਸੀ ਸਾਂਝ ਦੀ ਝਲਕ ਪੈਂਦੀ ਹੈ ਜੋ ਬਜਾਰੋਂ ਖਰੀਦੀਆਂ ਲੜੀਆਂ ਚੋਂ ਨਹੀਂ ਮਿਲਦੀ। 

PunjabKesari

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਕਰੀਬ 2 ਮਹੀਨੇ ਪਹਿਲਾਂ ਦੂਰ ਦਰੇਡੇ ਡਰੇਨਾਂ ਆਦਿ ਤੋਂ ਬੜੀ ਮੁਸ਼ਕਲ ਨਾਲ ਮਿੱਟੀ ਲਿਆ ਕੇ ਫਿਰ ਰਾਤਾਂ ਨੂੰ ਸਾਰੀ-ਸਾਰੀ ਰਾਤ ਕੰਮ ਕਰ ਕੇ ਆਪਣੀ ਕਲਾ ਰਾਹੀਂ ਦੀਵੇ , ਘਰੂੰਡੀਆਂ, ਕਰੂਏ, ਮਿਸਾਲਾਂ ਆਦਿ ਚੱਕ ਰਾਹੀਂ ਤਿਆਰ ਕਰਦੇ ਹਨ ਅਤੇ ਫਿਰ ਸੁਕਣ ਤੋਂ ਬਾਅਦ ਇਨ੍ਹਾਂ ਨੂੰ ਅੱਗ ਵਿਚ ਪਾ ਕੇ ਪਕਾਇਆ ਜਾਂਦਾ ਹੈ। ਇਨ੍ਹਾਂ ਤਿਆਰ ਹੋਏ ਦੀਵਿਆਂ ਆਦਿ ਨੂੰ ਲੋਕ ਬੜ੍ਹੇ ਚਾਅ ਨਾਲ ਲੈਂਦੇ ਹਨ ਅਤੇ ਲੋਕ ਸ਼ਗਨ ਵਜੋਂ ਘਰਾਂ ਵਿਚੋਂ ਕਣਕ  ਦਾਣੇ ਪਾਉਂਦੇ ਹਨ। ਮਿੱਟੀ ਦੇ ਦੀਵਿਆਂ ਰਾਹੀਂ ਸਰੋਂ ਦਾ ਤੇਲ ਬਾਲਣਾ ਲੋਕਾਂ ਵਲੋਂ ਦੀਵਾਲੇ ਵਾਲੇ ਦਿਨ ਸ਼ਗਨ ਵੀ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਨਾਲ ਉਨ੍ਹਾਂ ਨੂੰ ਵੀ ਪੂਰਾ ਸਕੂਨ ਮਿਲਦਾ ਹੈ ਤੇ ਪਿੰਡ ਦੇ ਲੋਕਾਂ ਨਾਲ ਆਪਸੀ ਤਾਲ-ਮੇਲ ਬਣਿਆ ਰਹਿੰਦਾ ਹੈ। ਜੋ ਸਾਡੇ ਲਈ ਬਹੁਤ ਜਰੂਰੀ ਹੈ ਅਤੇ ਇਹ ਸਾਡਾ ਰੋਟੀ ਤਾ ਸਾਧਨ ਵੀ ਹੁੰਦਾ ਹੈ। 


author

Harinder Kaur

Content Editor

Related News