ਬਿਜਲੀ ਦੇ ਕੱਟਾਂ ਤੋਂ ਪਰੇਸ਼ਾਨ ਮਖਦੂਮਪੁਰਾ ਕੌਂਸਲਰ ਚੱਡਾ ਨੇ ਮੁਹੱਲਾ ਨਿਵਾਸੀਆਂ ਨਾਲ ਦਿੱਤਾ ਧਰਨਾ
Sunday, Jul 22, 2018 - 09:02 PM (IST)

ਜਲੰਧਰ (ਮਨੋਜ)— ਜਲੰਧਰ ਦੇ ਵਾਰਡ 50 'ਚ ਪੈਂਦੇ ਮੁਹੱਲਾ ਮਖ਼ਦੂਮਪੁਰਾ ਵਿਖੇ ਲੱਗਦੇ ਬਿਜਲੀ ਦੇ ਕੱਟਾਂ ਤੋਂ ਪਰੇਸ਼ਾਨ ਲੋਕਾਂ ਨੇ ਕੌਂਸਲਰ ਸ਼ੈਰੀ ਚੱਡਾ ਸਣੇ ਬਿਜਲੀ ਬੋਰਡ ਦੇ ਖਿਲਾਫ ਐਤਵਾਰ ਨੂੰ ਧਰਨਾ ਪ੍ਰਦਰਸ਼ਨ ਕੀਤਾ। ਮਖਦੂਮਪੁਰਾ 'ਚ ਪਿਛਲੇ 20 ਦਿਨਾਂ ਚ 12 ਵਾਰ ਸਵੇਰੇ 5 ਵਜੇ ਤੋਂ ਸ਼ਾਮ 7 ਵਜੇ ਤੱਕ ਬਿਜਲੀ ਦੇ ਕੱਟ ਲਾਏ ਜਾ ਰਹੇ ਹਨ। ਜਿਸ ਦੀ ਸ਼ਿਕਾਇਤ ਹਰ ਵਾਰ ਬਿਜਲੀ ਬੋਰਡ ਨੂੰ ਕੀਤੀ ਗਈ ਪਰ ਉਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਹੋਈ। ਇਸ ਕਾਰਨ ਸਾਰੇ ਇਲਾਕਾ ਨਿਵਾਸੀਆਂ ਨੂੰ ਬਿਜਲੀ ਤੇ ਪਾਣੀ ਦੀ ਕਾਫ਼ੀ ਪਰੇਸ਼ਾਨੀ ਹੋ ਰਹੀ ਹੈ।
ਐਤਵਾਰ ਨੂੰ ਮਜਬੂਰਨ ਇਲਾਕਾ ਨਿਵਾਸੀਆਂ ਨੇ ਧਰਨਾ ਪਰਦਰਸ਼ਨ ਅਤੇ ਰੋਸ ਪ੍ਰਗਟਾਵਾ ਕੀਤਾ, ਨਾਲ ਹੀ ਪ੍ਰਸ਼ਾਸਨ ਅੱਗੇ ਮੰਗ ਕੀਤੀ ਗਈ ਕਿ ਜੇਕਰ ਹੁਣ ਵੀ ਸੁਣਵਾਈ ਨਹੀਂ ਕੀਤੀ ਗਈ ਤੇ ਬਿਜਲੀ ਦਫਤਰ ਦਾ ਘੇਰਾਉ ਕੀਤਾ ਜਾਏਗਾ ।